ਹਰਸਿਮਰਤ ਬਾਦਲ ਦੇ ਸੰਬੋਧਨ ਵੇਲੇ ਹੰਗਾਮਾ
ਏਬੀਪੀ ਸਾਂਝਾ | 26 Nov 2018 12:38 PM (IST)
ਗੁਰਦਾਸਪੁਰ: ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੀਂਹ ਪੱਥਰ ਮੌਕੇ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਵਿਚਾਲੇ ਖਿੱਚੋਤਾਣ ਜਾਰੀ ਰਹੀ। ਸਾਰੀਆਂ ਸਿਆਸੀ ਧਿਰਾਂ ਇਸ ਦਾ ਲਾਹਾ ਲੈਣ ਲਈ ਹਰ ਹਰਬਾ ਵਰਤਦੀਆਂ ਰਹੀਆਂ। ਅੱਜ ਜਿਵੇਂ ਹੀ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਸੰਬੋਧਨ ਕਰਨ ਲੱਗੀ ਤਾਂ ਪੰਡਾਲ ਵਿੱਚ ਰੌਲਾ ਪੈ ਗਿਆ। ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਨੇ ਆਪਣੇ-ਆਪਣੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਪੰਚਾਇਤੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਨਾਰਾਜ਼ ਨਜ਼ਰ ਆਏ। ਉਨ੍ਹਾਂ ਨੇ ਆਪਣੇ-ਆਪ ਨੂੰ ਅੱਖੋਂ ਓਹਲੇ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਹਰਸਿਮਰਤ ਬਾਦਲ ਦੇ ਬੋਲਣ 'ਤੇ ਵੀ ਇਤਰਾਜ਼ ਜਤਾਇਆ।