ਚੰਡੀਗੜ੍ਹ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਸੇਕ ਕਰਤਾਰਪੁਰ ਲਾਂਘੇ ਨੂੰ ਵੀ ਲੱਗ ਰਿਹਾ ਹੈ। ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਤੋਂ ਬਾਅਦ ਵੀ ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਰਿਹਾ ਪਰ ਹੁਣ ਇਸ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਬੇਸ਼ੱਕ ਪਾਕਿਸਤਾਨ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਲਾਂਘੇ ਦਾ ਕੰਮ ਰੋਕ ਦਿੱਤਾ ਗਿਆ ਹੈ।
ਦਰਅਸਲ ਕਰਤਾਰਪੁਰ ਲਾਂਘੇ ਦੀ ਪਹਿਲ ਪਾਕਿਸਤਾਨ ਨੇ ਹੀ ਕੀਤੀ ਸੀ ਜਿਸ ਨਾਲ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਸੀ। ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗਾ ਮਾਹੌਲ ਬਣ ਗਿਆ ਪਰ ਪਾਕਿਸਤਾਨ ਨੇ ਲਾਂਘੇ ਦੀ ਕੰਮ ਨੂੰ ਨਹੀਂ ਰੋਕਿਆ। ਇਸ ਲਈ ਲਾਂਘੇ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਾਲੇ ਪਾਸੇ ਨਿਰਮਾਣ ਦਾ ਕੰਮ ਠੱਪ ਹੋਇਆ ਹੋਵੇ।
ਹਾਸਲ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਧੁੱਸੀ ਬੰਨ੍ਹ 'ਤੇ ਬਣਾਏ ਜਾ ਰਹੇ ਟਰਮੀਨਲ ਦੀ ਸਾਈਟ 'ਤੇ ਕੋਈ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ ਤੇ ਨਾ ਮਸ਼ੀਨਾਂ ਚੱਲੀ ਰਹੀਆਂ ਹਨ। ਪਾਕਿਸਤਾਨ ਵੱਲੋਂ ਐਤਵਾਰ ਤੋਂ ਹੀ ਕੰਮ ਬੰਦ ਹੈ ਪਰ ਉਸ ਦਿਨ ਮੁਲਾਜ਼ਮ ਦਿਖਾਈ ਦੇ ਰਹੇ ਸਨ। ਸੋਮਵਾਰ ਮਗਰੋਂ ਉੱਥੇ ਨਾ ਤਾਂ ਕੰਮ 'ਚ ਲੱਗੀਆਂ ਗੱਡੀਆਂ ਤੇ ਮਸ਼ੀਨਾਂ ਚੱਲੀਆਂ ਨਾ ਕੋਈ ਮੁਲਾਜ਼ਮ ਨਿਰਮਾਣ ਸਥਾਨ 'ਤੇ ਦਿੱਸਿਆ। ਇਹ ਵੀ ਚਰਚਾ ਹੈ ਕਿ ਛੁੱਟੀਆਂ ਕਰਕੇ ਕੁਝ ਦਿਨ ਕੰਮ ਰੁਕਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਜਾਰੀ ਰੱਖਿਆ ਜਾਵੇ। ਇਸ ਮਗਰੋਂ ਪਾਕਿਸਤਾਨ ਵੱਲੋਂ ਕੋਈ ਹੁੰਗਾਰਾ ਨਹੀਂ ਆਇਆ। ਬੇਸ਼ੱਕ ਪਾਕਿਸਤਾਨ ਸਰਕਾਰ ਨੇ ਕੰਮ ਰੋਕਣ ਬਾਰੇ ਕੋਈ ਫੈਸਲਾ ਨਾ ਕੀਤਾ ਹੋਵੇ ਪਰ ਇਸ ਦਾ ਅਸਰ ਲਾਂਘੇ ਦੇ ਨਿਰਮਾਣ ਕਾਰਜ 'ਤੇ ਸਾਫ ਨ਼ਰ ਆ ਰਿਹਾ ਹੈ।
ਭਾਰਤ-ਪਾਕਿ ਦੇ ਭੇੜ ਦਾ ਕਰਤਾਰਪੁਰ ਲਾਂਘੇ ਨੂੰ ਸੇਕ
ਏਬੀਪੀ ਸਾਂਝਾ
Updated at:
16 Aug 2019 01:17 PM (IST)
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਸੇਕ ਕਰਤਾਰਪੁਰ ਲਾਂਘੇ ਨੂੰ ਵੀ ਲੱਗ ਰਿਹਾ ਹੈ। ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਤੋਂ ਬਾਅਦ ਵੀ ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਰਿਹਾ ਪਰ ਹੁਣ ਇਸ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਬੇਸ਼ੱਕ ਪਾਕਿਸਤਾਨ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਲਾਂਘੇ ਦਾ ਕੰਮ ਰੋਕ ਦਿੱਤਾ ਗਿਆ ਹੈ।
- - - - - - - - - Advertisement - - - - - - - - -