Punjab News: ਅਰਵਿੰਦ ਕੇਜਰੀਵਾਲ ਤੋਂ ਵਾਪਸ ਲਈ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਸਿਆਸੀ ਰੱਫੜ ਵਧ ਗਿਆ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਦੋਸ਼ ਲਾ ਰਹੀ ਹੈ ਕਿ ਦਿੱਲੀ ਵਿੱਚ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਖਹਿਰਾ ਨੇ ਕਿਹਾ ਕੇਜਰੀਵਾਲ ਨੂੰ ਕਿਸ ਆਧਾਰ ਉੱਤੇ ਪੰਜਾਬ ਪੁਲਿਸ ਦੀ ਸੁਰੱਖਿਆ ਦਿੱਤੀ ਗਈ ਹੈ।

Continues below advertisement


ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜੋ ਕੇਜਰੀਵਾਲ ਨੇ ਪੰਜਾਬ ਦੀ Z ਸਕਿਉਰਟੀ ਅਤੇ ਸਾਡੇ ਕਮਾਂਡੋਆ ਦਾ ਦੁਰੳਪਯੋਗ ਕੀਤਾ ਉਹਦਾ ਸਾਰਾ ਪੈਸਾ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਕਿਉ ਕਿ ਕੇਜਰੀਵਾਲ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ 






ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਇੱਕ ਵੱਖਰੀ ਸੁਰੱਖਿਆ ਦਿੱਤੀ ਹੈ, ਜਦੋਂ ਕਿ ਕੇਜਰੀਵਾਲ ਕੋਲ ਪਹਿਲਾਂ ਹੀ ਕੇਂਦਰ ਦੀ ਇੱਕ ਜ਼ੈੱਡ ਪਲੱਸ ਸੁਰੱਖਿਆ ਹੈ ਤਾਂ ਫਿਰ ਪੰਜਾਬ ਸਰਕਾਰ ਨੇ ਵੱਖਰੀ ਕਿਉਂ ਦਿੱਤੀ ਹੈ।



ਖਹਿਰਾ ਨੇ ਕਿਹਾ ਕਿ ਲੋਕਾਂ ਦੇ ਖ਼ਰਚੇ ਉੱਤੇ ਸੁਰੱਖਿਆ ਕਿਉਂ ਦਿੱਤੀ ਗਈ ਹੈ, ਚੋਣ ਕਮਿਸ਼ਨ ਨੇ ਹੁਣ ਕਿਹਾ ਹੈ ਕਿ ਕੇਜਰੀਵਾਲ ਦੀ ਸੁਰੱਖਿਆ ਵਾਪਸ ਲਿਆ ਜਾਵੇ, ਇੱਥੇ ਸਵਾਲ ਹੈ ਕਿ ਕੇਜਰੀਵਾਲ ਕੋਲ ਜਦੋਂ ਇੱਕ ਸੁਰੱਖਿਆ ਹੈ ਤਾਂ ਦੂਜੀ ਸੁਰੱਖਿਆ ਦੀ ਕੀ ਲੋੜ ਹੈ, ਖਹਿਰਾ ਨੇ ਕਿਹਾ ਕਿ ਇਸ ਦਾ ਸਾਰਾ ਖ਼ਰਚਾ ਅਰਵਿੰਦ ਕੇਜਰੀਵਾਲ ਤੋਂ ਨਿੱਜੀ ਤੌਰ ਉੱਤੇ ਵਸੂਲਿਆ ਜਾਵੇ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਉੱਤੇ ਤਰਸ ਕਰੇ।


ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਕੇਜਰੀਵਾਲ ਕਿਸੇ ਜਨਤਕ ਮੀਟਿੰਗ ਵਿੱਚ ਜਾਂਦੇ ਹਨ, ਤਾਂ ਕਈ ਵਾਰ ਉਨ੍ਹਾਂ 'ਤੇ ਤਰਲ ਪਦਾਰਥ ਸੁੱਟੇ ਜਾਂਦੇ ਹਨ ਤੇ ਕਈ ਵਾਰ ਪੱਥਰ ਸੁੱਟੇ ਜਾਂਦੇ ਹਨ। ਜੇ ਅਸੀਂ ਹਮਲਾਵਰਾਂ ਦੇ ਨਾਂਅ ਦੱਸਦੇ ਹਾਂ ਤਾਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਵੀ ਲਿਖਿਆ ਹੈ ਕਿ ਕੇਜਰੀਵਾਲ 'ਤੇ ਹਮਲਾ ਹੋ ਸਕਦਾ ਹੈ, ਫਿਰ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ। ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਧਿਆਨ ਵਿੱਚ ਰੱਖਦੇ ਹੋਏ 15 ਜਨਵਰੀ ਵਾਲੀ ਧਮਕੀ ਤੋਂ ਬਾਅਦ ਅਸੀਂ ਦਿੱਲੀ ਪੁਲਿਸ ਨਾਲ ਲਗਾਤਾਰ ਇੱਨਪੁੱਟ ਸਾਝਾਂ ਕਰ ਰਹੇ ਹਾਂ, ਫਿਰ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੁਰੱਖਿਆ 'ਚੋਂ ਪੰਜਾਬ ਪੁਲਿਸ ਨੂੰ ਹਟਾਉਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ।