ਦਿੱਲੀ ਛੱਡ ਪੰਜਾਬ ਦੀ ਕੁਰਸੀ ’ਤੇ ਬੈਠਣ ਲਈ ਉਤਾਵਲੇ ਕੇਜਰੀਵਾਲ!
ਏਬੀਪੀ ਸਾਂਝਾ | 12 Sep 2016 06:16 PM (IST)
ਫਿਰੋਜ਼ਪੁਰ: 'ਆਪ' ਤੋਂ ਅਲੱਗ ਹੋਏ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤਾ ਪੰਜਾਬ ਦਾ ਦੌਰਾ ਅੱਜ ਫ਼ਿਰੋਜ਼ਪੁਰ ਪੁੱਜਾ। ਇੱਥੇ ਛੋਟੇਪੁਰ ਦੇ ਸਮੱਰਥਕਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਰਕਲ ਇੰਚਾਰਜ ਸੁਖਵਿੰਦਰ ਸਿੰਘ ਸਰਪੰਚ ਬੁਲੰਦੇਵਾਲੀ ਨੇ ਵੀ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਛੋਟੇਪੁਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਛੋਟੇਪੁਰ ਨੇ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਹੁਣ ਕੇਜਰੀਵਾਲ ਧਰਮ ਦੀ ਰਾਜਨੀਤੀ ’ਤੇ ਉਤਰ ਆਇਆ ਹੈ। ਇਸ ਲਈ ਹੀ ਦਿੱਲੀ ਦੀ ਕੁਰਸੀ ਛੱਡ ਪੰਜਾਬ ਵਿੱਚ ਸੀ.ਐਮ. ਦੀ ਕੁਰਸੀ ਹਥਿਆਉਣਾ ਚਾਹੁੰਦਾ ਹੈ। ਛੋਟੇਪੁਰ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀਆਂ ਗੱਲਾਂ ਕਰਨ ਵਾਲਾ ਕੇਜਰੀਵਾਲ ਇਹ ਦੱਸੇਗਾ ਕਿ ਦਿੱਲੀ ਵਿਚਲੇ ਸੀਸਗੰਜ ਗੁਰਦੁਆਰਾ ਸਾਹਿਬ ਤੇ ਹੋਰਨਾਂ ਗੁਰਦੁਆਰਾ ਸਾਹਿਬ ਵਾਲੇ ਇਲਾਕਿਆਂ ਵਿੱਚੋਂ ਮੀਟ-ਸ਼ਰਾਬ ਕਿਉਂ ਨਹੀਂ ਬੰਦ ਕਰਵਾਉਂਦੇ?