ਗੱਦੀਓਂ ਲਾਹੇ ਜਾਣ ਮਗਰੋਂ ਖਹਿਰਾ ਨੂੰ ਮਿਲੇ ਪੰਜ ਵਿਧਾਇਕ
ਏਬੀਪੀ ਸਾਂਝਾ | 27 Jul 2018 02:10 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹੇ ਗਏ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਇਹ ਪੰਜੇ ਵਿਧਾਇਕ ਖਹਿਰਾ ਨੂੰ ਉਨ੍ਹਾਂ ਦੇ ਇੱਥੇ ਸੈਕਟਰ ਪੰਜ ਸਥਿਤ ਘਰ ਵਿੱਚ ਮਿਲਣ ਲਈ ਆਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਖਹਿਰਾ ਨਾਲ ਇਸ ਵਤੀਰੇ 'ਤੇ ਸਖ਼ਤ ਸਟੈਂਡ ਲਿਆ ਜਾ ਸਕਦਾ ਹੈ। ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਦੇ ਪਿਰਮਲ ਸਿੰਘ, ਮਾਨਸਾ ਦੇ ਨਾਜਰ ਸਿੰਘ ਮਾਨਸ਼ਾਹੀਆ, ਮੌੜ ਦੇ ਜਗਦੇਵ ਸਿੰਘ ਕਮਾਲੂ ਤੇ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਨੇ ਖਹਿਰਾ ਨਾਲ ਮੁਲਾਕਾਤ ਕੀਤੀ ਹੈ। ਜਦ ਖਹਿਰਾ ਨੇ ਕੇਜਰੀਵਾਲ ਦੀ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਦੀ ਨਿਖੇਧੀ ਕੀਤੀ ਸੀ ਤਾਂ ਉਨ੍ਹਾਂ ਨਾਲ 14 ਤੋਂ ਵੱਧ ਵਿਧਾਇਕ ਸਨ ਪਰ ਬਾਅਦ ਵਿੱਚ ਉਹ ਵੀ ਪੰਜ ਹੀ ਰਹਿ ਗਏ ਸਨ। ਜ਼ਿਕਰਯੋਗ ਹੈ ਕਿ ਖਹਿਰਾ ਦੀ ਥਾਂ ਉਤੇ ਚੀਮਾ ਨੂੰ ਲਾਏ ਜਾਣ ਲਈ ਸਹਿਮਤੀ ਦੇਣ ਵਾਲੇ 15 ਵਿਧਾਇਕਾਂ ਵਿੱਚ ਪਿਰਮਲ ਸਿੰਘ ਵੀ ਸ਼ਾਮਲ ਸਨ ਜੋ ਅੱਜ ਖਹਿਰਾ ਨਾਲ ਮੀਟਿੰਗ ਵਿੱਚ ਸਨ। ਮੀਟਿੰਗ ਤੋਂ ਬਾਅਦ ਖਹਿਰਾ ਵੱਡਾ ਐਲਾਨ ਕਰ ਸਕਦੇ ਹਨ।