Khalistani slogan write on makhu railway station: ਮਖੂ ਦੇ ਰੇਲਵੇ ਸਟੇਸ਼ਨ ਦੀ ਕੰਧ ’ਤੇ ਅਣਪਛਾਤੇ ਅਨਸਰਾਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਿੱਖਣ ਦੀ ਖਬਰ ਮਿਲੀ ਹੈ।
ਰੇਲਵੇ ਸਟੇਸ਼ਨ ਦੀ ਕੰਧ ‘ਤੇ ਅੰਗਰੇਜ਼ੀ ਵਿੱਚ ਲਿਖੇ ਗਏ ਨਾਅਰੇ
ਰੇਲਵੇ ਸਟੇਸ਼ਨ ਦੀਆਂ ਕੰਧਾਂ ’ਤੇ ਅੰਗਰੇਜ਼ੀ ਵਿਚ ਸਿੱਖ ਫਾਰ ਜਸਟਿਸ, ਖਾਲਿਸਤਾਨ ਰੈਫਰੰਡਮ ਅਤੇ ਪੰਜਾਬ ਇਜ਼ ਨਾਟ ਇੰਡੀਆ, ਐੱਸ ਐੱਫ. ਜੇ. ਲਿੱਖਿਆ ਗਿਆ। ਇਸ ਸਬੰਧੀ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ: Sangrur News : ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਤੇ ਉਸ ਦਾ ਕਾਰਿੰਦਾ 2500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
15 ਅਤੇ 16 ਤਰੀਕ ਨੂੰ ਇਹ ਰੇਲਵੇ ਸਟੇਸ਼ਨ ਵਿਰੋਧ ‘ਚ ਕੀਤੇ ਜਾਣਗੇ ਬੰਦ
ਵੀਡੀਓ ਵਿਚ ਗੁਰਪਤਵੰਤ ਪੰਨੂੰ ਨੇ ਕਿਹਾ ਕਿ ਜੀ 20 ਸੰਮੇਲਨ ਦੌਰਾਨ 15 ਅਤੇ 16 ਤਾਰੀਖ ਨੂੰ ਅ੍ਰੰਮਿਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਬਠਿੰਡਾ ਰੇਲਵੇ ਜੰਕਸ਼ਨ ਵਿਰੋਧ ਵਿਚ ਬੰਦ ਕੀਤੇ ਜਾਣਗੇ।
ਪੁਲਿਸ ਵੱਲੋਂ ਪਤਾ ਲੱਗਣ ’ਤੇ ਨਾਅਰੇ ਮਿੱਟਾ ਦਿੱਤੇ ਗਏ ਹਨ। ਇਸ ਸਬੰਧੀ ਰੇਲਵੇ ਚੌਂਕੀ ਇੰਚਾਰਜ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਵਿਦੇਸ਼ ਬੈਠੇ ਗੁਰਪਤਵੰਤ ਪੰਨੂੰ ਵੱਲੋਂ ਵੀਡੀਓ ਜਾਰੀ ਕਰਨ ਨਾਲ ਅਤੇ ਜੀ 20 ਸੰਮੇਲਨ ਦੇ ਮੱਦੇਨਜ਼ਰ ਇਹ ਗੰਭੀਰ ਵਿਸ਼ਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇੰਨੇ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ, ਪੋਰਟਲ ਤੋਂ ਅਯੋਗ ਕਾਰਡ ਕੀਤੇ ਜਾ ਰਹੇ ਡਿਲੀਟ