Amritsar News : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਹੈ। ਲਿਫਟ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਇਸ ਦੌਰਾਨ ਉਹ ਨੇੜੇ ਖਰਾਬ ਪਈ ਲਿਫਟ ਦੇ ਦਰਵਾਜ਼ੇ ਨਾਲ ਟਕਰਾ ਗਏ ਤੇ ਦੋਵੇਂ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਇਸ ਘਟਨਾ 'ਚ ਇਕ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।


 

ਸੀਨੀਅਰ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦੋਹਾਂ ਨੌਜਵਾਨਾਂ ਦੇ ਵਿਚੋਂ ਇਕ ਨੌਜਵਾਨ ਪਿੰਡ ਛੱਜਲਵਿੰਡੀ ਦਾ ਰਹਿਣ ਵਾਲਾ ਹੈ ਜਦ ਕਿ ਦੂਸਰਾ ਨੌਜਵਾਨ ਮੁਸਤਫ਼ਾਬਾਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੱਜਲਵਿੰਡੀ ਦਾ ਰਹਿਣ ਵਾਲਾ ਨੌਜਵਾਨ ਰਾਜਵੀਰ ਸਿੰਘ ਇਥੇ ਪੁਲਿਸ ਡਿਊਟੀ 'ਤੇ ਤੈਨਾਤ ਆਪਣੇ ਭਰਾ ਨੂੰ ਰੋਟੀ ਦੇਣ ਆਇਆ ਸੀ, ਜਦਕਿ ਮੁਸਤਫ਼ਾਬਾਦ ਦਾ ਰਹਿਣ ਵਾਲਾ ਨੌਜਵਾਨ ਸਤਿੰਦਰ ਸਿੰਘ ਦੀ ਪਤਨੀ ਇਸੇ ਹਸਪਤਾਲ ਵਿੱਚ ਦਾਖਲ ਹੈ। 

 



 

ਉਨ੍ਹਾਂ ਦੱਸਿਆ ਕਿ ਲਿਫਟ ਵਿਚ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਅਤੇ ਜਦ ਇਹ ਦੂਸਰੀ ਮੰਜ਼ਲ 'ਤੇ ਪਹੁੰਚੇ ਤਾਂ ਪਤਾ ਇਥੇ ਫਿਰ ਦੁਬਾਰਾ ਇਹਨਾਂ ਦਾ ਝਗੜਾ ਹੋ ਗਿਆ।ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਲਿਫਟ ਦਰਵਾਜ਼ਾ ਟੁੱਟ ਜਾਣ ਕਾਰਣ ਥੱਲੇ ਹੇਠਾਂ ਜ਼ਮੀਨ 'ਤੇ ਡਿੱਗ ਪਏ। ਇਨ੍ਹਾਂ 'ਚੋਂ ਰਾਜਬੀਰ  ਸਿੰਘ ਦੀ ਮੌਤ ਹੋ ਗਈ ਅਤੇ ਦੂਜਾ ਸਤਿੰਦਰ ਸਿੰਘ ਜ਼ਖਮੀ ਹੋ ਗਿਆ ਹੈ। ਉਨ੍ਹਾਂ  ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮੌਕੇ 'ਤੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 



 

ਸਤਿੰਦਰ ਸਿੰਘ ਦੀ ਪਤਨੀ ਪ੍ਰੀਤ ਕੌਰ ਦੀ ਗਾਇਨੀਕੋਲੋਜੀ ਵਿਭਾਗ ਵਿਚ ਡਿਲੀਵਰੀ ਹੋਈ ਸੀ, ਉੱਥੇ ਹੀ ਰਾਜਬੀਰ ਸਿੰਘ ਦਾ ਇੱਕ ਜਾਣਕਾਰ ਹਸਪਤਾਲ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਪਹਿਲਾਂ ਤੋਂ ਹੀ ਝਗੜਾ ਚੱਲ ਰਿਹਾ ਸੀ। ਲਿਫਟ ਸ਼ੁਰੂ ਹੁੰਦੇ ਹੀ ਦੋਵਾਂ 'ਚ ਹੱਥੋਪਾਈ ਹੋ ਗਈ। ਲਿਫਟ ਦੂਜੀ ਮੰਜ਼ਿਲ 'ਤੇ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਿਆ। ਦੋਵੇਂ ਲੜਦੇ ਹੋਏ ਬਾਹਰ ਆ ਗਏ। ਇਸ ਦੌਰਾਨ ਨਾਲ ਹੀ ਲੱਗੀ ਪੁਰਾਣੀ ਲਿਫਟ ਦੇ ਦਰਵਾਜ਼ੇ ਨਾਲ ਟਕਰਾ ਗਏ। ਇਸ ਲਿਫਟ ਦਾ ਚੈਂਬਰ ਖਰਾਬ ਹੋਣ ਕਾਰਨ ਬੰਦ ਕੀਤੀ ਹੋਈ ਸੀ। ਚੈਂਬਰ ਨਾ ਹੋਣ ਕਾਰਨ ਦਰਵਾਜ਼ਾ ਟੁੱਟਦੇ ਹੀ ਦੋਵੇਂ ਬੇਸਮੈਂਟ ਵਿੱਚ ਜਾ ਡਿੱਗੇ। ਰਾਜਬੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ,ਜਦਕਿ ਸਤਿੰਦਰ ਸਿੰਘ ਦੇ ਸੱਟਾਂ ਲੱਗੀਆਂ।