ਖੰਨਾ:  ਖੰਨਾ ਪੁਲਿਸ ਵੱਲੋ ਨੈਸ਼ਨਲ ਹਾਈਵੇਅ 'ਤੇ ਦੋਰਾਹਾ ਵਿਖੇ ਨਾਰਕੋਟਿਕ ਟੀਮ ਨੇ ਨਾਕੇਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪੁਲਿਸ ਟੀਮ ਸੱਕੀ ਵਿਆਕਤੀਆਂ ਦੀ ਚੈਕਿੰਗ ਕਰ ਰਹੀ ਸੀ। ਚੈਕਿੰਗ ਦੌਰਾਨ ਕਾਰ ਸਵਾਰ ਕੁਝ ਲੋਕਾਂ ਨੇ ਪੁਲਿਸ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਪੁਲਿਸ 'ਤੇ ਕੀਤੇ ਗਏ ਹਮਲੇ 'ਚ ਇੱਕ ਸਹਾਇਕ ਥਾਣੇਦਾਰ ਅਤੇ ਸਿਪਾਹੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਇਸ ਦੇ ਨਾਲ ਹੀ ਮਿਲੀ ਵਧੇਰੇ ਜਾਣਕਾਰੀ ਮੁਤਾਬਕ ਹਮਲਾਵਾਰਾਂ ਕੋਲ ਅਸਲਾ ਸੀ।


ਉਧਰ ਸੂਤਰਾਂ ਦਾ ਕਹਿਣਾ ਹੈ ਹਮਲਾਵਰ ਸਹਾਇਕ ਥਾਣੇਦਾਰ ਦਾ ਸਰਕਾਰੀ ਪਿਸਤੌਲ ਵੀ ਖੋਹ ਕੇ ਆਪਣੀ ਕਾਰ ਵਿੱਚ ਫਰਾਰ ਹੋ ਗਏ। ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਐਸਪੀ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਕੇ ਦੌਰਾਨ ਸਾਡੇ ਪੁਲਿਸ ਮੁਲਾਜਮਾਂ 'ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਜ਼ਖ਼ਮੀ ਹੋ ਗਏ ਹਨ ਅਤੇ ਹਸਪਤਾਲ 'ਚ ਹਨ।


ਉਨ੍ਹਾਂ ਨੇ ਅੱਗ ਕਿਹਾ ਕਿ ਹਮਲਾ ਕਰਨ ਵਾਲਿਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ। ਇਸ ਦੇ ਨਾਲ ਹੀ ਜਦੋਂ ਇਸ ਮੌਕੇ ਉਨ੍ਹਾਂ ਨੂੰ ਇੱਕ ਮੁਲਾਜ਼ਮ ਦੀ ਸਰਕਾਰੀ ਰਿਵਾਲਵਰ ਖੋਹੇ ਜਾਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਹਸਪਤਾਲ ਜਾ ਆਪਣੇ ਪੁਲਿਸ ਮੁਲਾਜ਼ਮਾਂ ਤੋਂ ਪੁੱਛ ਕੇ ਹੀ ਕੁਝ ਦੱਸ ਸਕਦਾ ਹਾਂ।


ਇਹ ਵੀ ਪੜ੍ਹੋ: ਕਰਫਿਊ ਦੌਰਾਨ ਬਗੈਰ ਕਾਰਨ ਘੁੰਮਣ ਵਾਲੀਆਂ 'ਤੇ ਲੁਧਿਆਣਾ ਪ੍ਰਸ਼ਾਸਨ ਦੀ ਸਖ਼ਤੀ, ਬਣਾਇਆ ਗਈਆਂ ਆਰਜੀ ਜੇਲ੍ਹਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904