ਅੰਮ੍ਰਿਤਸਰ: ਸ਼੍ਰੀ ਦਰਬਾਰ ਸਾਹਿਬ ਤੋਂ 11 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਨੇੜੇ ਮੌਜੂਦ ਜੋੜਾ ਘਰ ਦੇ ਬਾਹਰੋਂ ਚਾਰ ਸਾਲਾ ਬੱਚਾ ਅਗਵਾ ਕੀਤਾ ਗਿਆ ਸੀ। ਇਸ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਤੋਂ ਬੱਚਾ ਬਰਾਮਦ ਕਰ ਲਿਆ ਹੈ। ਅਗਵਾ ਬੱਚਾ ਹਰਿਆਣਾ ਦੇ ਫਰੀਦਾਬਾਦ ਤੋਂ ਮਿਲਿਆ ਹੈ। ਅਜੇ ਤਕ ਪੁਲਿਸ ਇਹ ਪਤਾ ਨਹੀਂ ਕਰ ਸਕੀ ਕਿ ਮੁਲਜ਼ਮਾਂ ਨੇ ਬੱਚਾ ਅਗਵਾ ਕਿਉਂ ਕੀਤਾ ਸੀ।


ਦੱਸ ਦਈਏ ਕਿ ਪੁਲਿਸ ਮੁਲਜ਼ਮਾਂ ਤੋਂ ਪੁਛਗਿੱਛ ਕਰ ਹੀ ਹੈ। ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਵਾਸੀ ਸਰੋਜ ਬਾਲਾ ਆਪਸੀ ਗੁਆਂਢਣ ਤੇ ਤਿੰਨ ਬੱਚਿਆਂ ਦਰਬਾਰ ਸਾਹਿਬ ਆਈ ਸੀ। ਉਹ ਆਪਣੀ ਅਪਹਾਜ ਧੀ ਨੂੰ ਦੁਖ ਭੰਜਨੀ ਬੇਰੀ ਸਰੋਵਰ ‘ਚ ਇਸ਼ਨਾਨ ਕਰਵਾਉਣ ਆਏ ਸੀ। ਇਸ ਤੋਂ ਬਾਅਦ ਸਾਰੇ ਤੇਜਾ ਸਿੰਘ ਸੁੰਦਰੀ ਹਾਲ ਨੇੜੇ ਜੋੜਾ ਘਰ ਕੋਲ ਬੈਠ ਗਏ।

ਇਸੇ ਦੌਰਾਨ ਇੱਕ ਨੌਜਵਾਨ ਉਨ੍ਹਾਂ ਦੇ ਬੇਟੇ ਨੂੰ ਪਿਸ਼ਾਬ ਕਰਵਾਉਣ ਦੇ ਬਹਾਨੇ ਅਗਵਾ ਕਰ ਫ਼ਰਾਰ ਹੋ ਗਿਆ। ਇਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਟੀਮ ਦੋਵਾਂ ਮੁਲਜ਼ਮਾਂ ਤਕ ਫਰੀਦਾਬਾਦ ਤਕ ਪਹੁੰਚ ਗਈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਕੁਮਾਰ ਵਾਸੀ ਬਟਾਲਾ ਤੇ ਆਸ਼ਾ ਕੁਮਾਰੀ ਵਾਸੀ ਫਰੀਦਾਬਾਦ, ਹਰਿਆਣਾ ਵਜੋਂ ਹੋਈ ਹੈ।