ਹੁਸ਼ਿਆਰਪੁਰ: ਪਿੰਡ ਹਰਸੀਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਕੈਲੀਫੋਰਨੀਆ (California) ਦੇ ਮਰਸਡ ਕਾਉਂਟੀ (Merced County) ਪੁਲਿਸ ਏਰੀਆ ਤੋਂ ਅਗਵਾ ਕਰ ਲਿਆ ਗਿਆ ਸੀ। ਅਗਵਾ ਕੀਤੇ ਗਏ ਇਨ੍ਹਾਂ ਚਾਰਾਂ ਲੋਕਾਂ ਦੀਆਂ ਹੁਣ ਲਾਸ਼ਾਂ ਮਿਲੀਆਂ ਹਨ।
ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਮ੍ਰਿਤਕ ਜਸਦੀਪ ਸਿੰਘ ਦੇ ਮਾਤਾ-ਪਿਤਾ ਹੁਸ਼ਿਆਰਪੁਰ ਤੋਂ ਅਮਰੀਕਾ ਪਹੁੰਚ ਚੁੱਕੇ ਹਨ। ਮਾਂ ਅਤੇ ਪਿਤਾ 29 ਸਤੰਬਰ ਨੂੰ ਹੀ ਭਾਰਤ ਆਏ ਸਨ ਅਤੇ ਅਗਲੇ ਦਿਨ ਉਨ੍ਹਾਂ ਦੇ ਬੇਟੇ ਅਗਵਾ ਹੋ ਗਏ। ਪਿਤਾ ਦਾ ਨਾਂ ਰਣਧੀਰ ਸਿੰਘ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹਨ।
ਮਰਸਡ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ 36 ਸਾਲਾ ਜਸਦੀਪ ਸਿੰਘ (ਪਿਤਾ), 27 ਸਾਲਾ ਜਸਲੀਨ ਕੌਰ (ਮਾਂ), ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਢੇਰੀ (ਬੱਚੀ), 39 ਸਾਲਾ ਅਮਨਦੀਪ ਸਿੰਘ (ਤਾਇਆ) ਨੂੰ ਅਗਵਾ ਕੀਤਾ ਗਿਆ ਸੀ।
ਇਨ੍ਹਾਂ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ।ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਦੱਸਿਆ ਸੀ।
ਪੀੜਤ ਪਿਤਾ ਰਣਧੀਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦੇ ਪੁੱਤਰਾਂ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਅਗਵਾ ਕਰ ਲਿਆ। ਡਰੇ ਹੋਏ ਪੁੱਤਰਾਂ ਦੀਆਂ ਆਵਾਜ਼ਾਂ ਫ਼ੋਨ 'ਤੇ ਆ ਰਹੀਆਂ ਸਨ। ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਕੁਝ ਅਣਪਛਾਤੇ ਲੋਕ ਉਸ ਨੂੰ ਜ਼ਬਰਦਸਤੀ ਕਿਤੇ ਲੈ ਜਾ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ