ਲੁਧਿਆਣਾ: ਸਥਾਨਿਕ ਸ਼ਹਿਰ ਦੇ ਲਾਡੋਵਾਲ ਪੁਲ 'ਤੇ ਮਿੱਟੀ ਨਾਲ ਭਰਿਆ ਟਿੱਪਰ ਰੇਲਿੰਗ ਤੋੜ ਕੇ ਦੂਜੇ ਪਾਸੇ ਤੋਂ ਆ ਰਹੇ ਟਿੱਪਰ ਨਾਲ ਟਕਰਾ ਗਿਆ। ਦੇਖਦੇ ਹੀ ਦੇਖਦੇ ਨੇੜਿਓਂ ਲੰਘ ਰਹੀਆਂ ਦੋ ਹੋਰ ਗੱਡੀਆਂ ਜਿਨ੍ਹਾਂ ਵਿੱਚ ਇੱਕ ਮਹਿੰਦਰਾ ਬੋਲੈਰੋ ਅਤੇ ਇੱਕ ਹੋਰ ਗੱਡੀ ਵੀ ਨੁਕਸਾਨੀ ਗਈ।


ਹਾਦਸੇ 'ਚ ਦੋ ਲੋਕ ਜ਼ਖਮੀ ਹੋ ਗਏ। ਜਦਕਿ ਬਾਕੀ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਦੀ ਪਛਾਣ ਭਿੰਦਾ ਅਤੇ ਕਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲੌਰ ਤੋਂ ਟਿੱਪਰ ਮਿੱਟੀ ਨਾਲ ਭਰ ਕੇ ਲੁਧਿਆਣਾ ਸ਼ਹਿਰ ਵੱਲ ਜਾ ਰਿਹਾ ਸੀ। ਇਸ ਵਿੱਚ ਲਾਡੋਵਾਲ ਪੁਲ ’ਤੇ ਟਿੱਪਰ ਦੇ ਅੱਗੇ ਇੱਕ ਬੇਸਹਾਰਾ ਪਸ਼ੂ ਆ ਗਿਆ।


ਟਿੱਪਰ ਚਾਲਕ ਨੇ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ਵਿੱਚ ਟਿੱਪਰ ਚਾਲਕ ਦਾ ਸਟੇਅਰਿੰਗ ਫਰੀ ਹੋ ਗਿਆ। ਸਟੇਅਰਿੰਗ ਫਰੀ ਹੋਣ ਕਾਰਨ ਉਹ ਸਾਹਮਣੇ ਤੋਂ ਆ ਰਹੇ ਇੱਕ ਖਾਲੀ ਟਿੱਪਰ ਨਾਲ ਟਕਰਾ ਗਿਆ।


ਉਥੋਂ ਲੰਘ ਰਹੇ ਦੋ ਹੋਰ ਵਾਹਨ ਵੀ ਨੁਕਸਾਨ ਪਹੁੰਚਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਟਿੱਪਰ 'ਚੋਂ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਿਹੜੇ ਟਿੱਪਰ ਆਪਸ ਵਿੱਚ ਭਿੜੇ ਹਨ, ਉਹ ਇੱਕੋ ਕੰਪਨੀ ਡਾਇਮੰਡ ਦੇ ਹਨ।


ਘਟਨਾ ਸਥਾਨ 'ਤੇ ਕੁਝ ਸਮੇਂ ਲਈ ਜਾਮ ਵੀ ਰਿਹਾ। ਲੋਕਾਂ ਨੇ ਇਸ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਦੇ ਦਿੱਤੀ। ਮੌਕੇ ’ਤੇ ਪੁੱਜੀ ਪੁਲੀਸ ਨੇ ਜਾਮ ਖੋਲ੍ਹਿਆ ਅਤੇ ਨੁਕਸਾਨੇ ਵਾਹਨ ਨੂੰ ਥਾਣੇ ਲੈ ਗਈ। ਪੁਲੀਸ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਸਕੇ ਕਿ ਹਾਦਸਾ ਬੇਸਹਾਰਾ ਪਸ਼ੂ ਕਾਰਨ ਹੋਇਆ ਜਾਂ ਕੋਈ ਹੋਰ ਕਾਰਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।