ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 88ਵੀਂ ਬਰਸੀ ਮੌਕੇ ਬਰਨਾਲਾ 'ਚ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਸ 'ਚ ਬੀਕੇਯੂ ਏਕਤਾ ਡਕੌਂਦਾ ਦੇ ਸੈਂਕੜੇ ਜੁਝਾਰੂ ਕਾਫਲੇ ਸ਼ਾਮਲ ਹੋਏ।
ਕਮਲਜੀਤ ਸਿੰਘ ਸੰਧੂ
ਬਰਨਾਲਾ: ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 88ਵੀਂ ਸ਼ਹੀਦੀ ਬਰਸੀ ਸਮਾਗਮ ਬਰਨਾਲਾ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ 'ਚ ਜੁਝਾਰੂ ਕਿਸਾਨ ਜਥੇਬੰਦੀਆਂ ਖਾਸ ਕਰ ਬੀਕੇਯੂ ਏਕਤਾ ਡਕੌਂਦਾ ਦੇ ਸੈਂਕੜੇ ਕਿਸਾਨ ਸ਼ਾਮਲ ਹੋਏ।
ਇਸ ਦੌਰਾਨ ਸੰਬੋਧਨ ਕਰਦਿਆਂ ਮਨਜੀਤ ਧਨੇਰ ਸਮੇਤ ਹੋਰ ਕਿਸਾਨ ਆਗੂਆਂ ਨੇ ਪਿੰਡ ਠੀਕਰੀਵਾਲਾ ਦੀ ਪੰਚਾਇਤ, ਗੁਰਦਵਾਰਾ ਪਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਵੀ ਠੀਕਰੀਵਾਲਾ ਵਾਸੀਆਂ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਕੇ ਨਵੀਂ ਪਿਰਤ ਪਾਈ ਸੀ। ਇਸ ਵਾਰ ਵੀ ਪੂਰਾ ਇੱਕ ਦਿਨ ਜੁਝਾਰੂ ਕਿਸਾਨ ਆਗੂਆਂ ਤੇ ਲੋਕ ਹਿੱਤਾਂ ਲਈ ਜੂਝਣ ਵਾਲੇ ਕਾਫ਼ਲਿਆਂ ਲਈ ਰਾਖਵਾਂ ਕਰਕੇ ਹੋਰ ਵੀ ਨਿਵੇਕਲੀ ਪਿਰਤ ਪਾਈ ਹੈ।
ਇਸ ਦੌਰਾਨ ਆਗੂਆਂ ਨੇ ਸਰਕਾਰਾਂ ਨੂੰ ਘੇਰੇ 'ਚ ਲੈਂਦੇ ਕਿਹਾ ਕਿ ਸ਼ਹੀਦਾਂ ਦੇ ਵਾਰਸ ਕਿਰਤੀ, ਕਿਸਾਨ, ਨੌਜਵਾਨ, ਔਰਤਾਂ ਸਮਝ ਚੁੱਕੇ ਹਨ ਕਿ ਵੱਖੋ-ਵੱਖ ਰੰਗਾਂ ਦੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ 75 ਸਾਲਾਂ ਦੇ ਅਰਸੇ ਦੌਰਾਨ ਪੰਜਾਬ ਨੂੰ ਸਿਰਫ ਲੁੱਟਿਆ ਹੀ ਹੈ। ਉਹ ਕਦੇ ਵੀ ਸ਼ਹੀਦਾਂ ਦੇ ਹਕੀਕੀ ਵਾਰਸ ਨਹੀਂ ਹੋ ਸਕਦੇ।
ਇਸ ਮੌਕੇ ਕਿਸਾਨ ਆਗੂਆਂ ਨੇ ਬਰਨਾਲਾ ਜਿਲ੍ਹੇ ਦੀਆਂ ਬੀਕੇਯੂ ਏਕਤਾ ਡਕੌਂਦਾ ਦੀਆਂ ਸਮੁੱਚੀਆਂ ਪਿੰਡ ਇਕਾਈਆਂ ਨੂੰ 21 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ 'ਚ ਹੋਣ ਵਾਲੀ 'ਜੁਝਾਰ ਰੈਲੀ' ਵਿੱਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904