Punjab news: ਪਿਛਲੇ ਦਿਨੀਂ ਕਲਾਨੌਰ ‘ਚ ਜਮੂਹਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ।


ਪੁਲਿਸ ਮੁਤਾਬਕ ਕਿਸਾਨ ਆਗੂ ਦੇ ਜਵਾਈ ਵੱਲੋਂ ਹੀ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਸਹੁਰੇ ਨੂੰ ਮਾਰਨ ਲਈ ਆਪਣੇ ਨੌਕਰ ਰਾਹੀਂ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਸੀ। ਪਰ ਗਲਤੀ ਨਾਲ ਗੋਲੀ ਕਿਸਾਨ ਆਗੂ ਦੇ ਭਰਾ ਨੂੰ ਲੱਗ ਗਈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਐਸਐਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨੇ ਦੱਸਿਆ ਕਿ ਕਿਸਾਨ ਆਗੂ ਹਰਜੀਤ ਸਿੰਘ ਦੇ ਜਵਾਈ ਗੁਰਸੇਵਕ ਸਿੰਘ ਨੇ ਆਪਣੇ ਸਹੁਰੇ ਕਿਸਾਨ ਆਗੂ ਹਰਜੀਤ ਸਿੰਘ ਦਾ ਕਤਲ ਕਰਵਾਉਣਾ ਆਪਣੇ ਨੌਕਰ ਨੂੰ 2 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।


ਪਰ ਸ਼ੂਟਰ ਗਲਤੀ ਨਾਲ ਉਸ ਦੇ ਭਰਾ ਹਰਪ੍ਰੀਤ ਕਾਹਲੋ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੂਟਰਾਂ ਸਮੇਤ ਛੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦੋਂ ਕਿ ਇੱਕ ਸ਼ੂਟਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ।


ਉਕਤ ਮੁਲਜਮਾਂ ਵਿਚੋਂ ਇਕ ਦੀ ਪਛਾਣ ਸਾਹਿਲ ਪੁੱਤਰ ਅਸ਼ਵਨੀ ਕੁਮਾਰ ਵਾਸੀ ਸ਼ਮਸ਼ੇਰਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਵਿੱਚ ਕਿਸਾਨ ਆਗੂ ਦਾ ਜਵਾਈ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ, ਨੌਕਰ ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਬਲਦੇਵ ਸਿੰਘ ਵਾਸੀ, ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਦਵਿੰਦਰ ਸਿੰਘ ਵਾਸੀ ਘੰਨੂਪੁਰ, ਸ਼ੇਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਅਜੇਪਾਲ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਗੰਜਾ ਉਰਫ ਜੰਗਾ ਪੁੱਤਰ ਸਰਦੂਲ ਸਿੰਘ ਸ਼ਾਮਲ ਸਨ।


ਇਹ ਵੀ ਪੜ੍ਹੋ: Punjab news: ਜਿਹੜਾ ਇੰਦਰਾ ਗਾਂਧੀ ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ..., ਰਾਜਾ ਵੜਿੰਗ ਦੇ 'ਮਾਂ ਤੁਝੇ ਸਲਾਮ' ਵਾਲੇ ਟਵੀਟ 'ਤੇ ਭੜਕੇ ਬਿਕਰਮ ਮਜੀਠੀਆ


ਐਸਐਸਪੀ ਨੇ ਦੱਸਿਆ ਉਕਤ ਵਿਅਕਤੀਆਂ ਕੋਲੋਂ 1 ਪਿਸਟਲ, ਦੋ ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।


ਐਸਐਸਪੀ ਨੇ ਦੱਸਿਆ ਕਿ ਜਵਾਈ ਗੁਰਸੇਵਕ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਨੇ ਆਪਣੇ ਨੌਕਰ ਪ੍ਰਗਟ ਸਿੰਘ ਉਰਫ ਪੱਗਾ ਨੂੰ ਦੋ ਲੱਖ ਰੁਪਏ ਫਿਰੌਤੀ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸੁਪਾਰੀ ਦਿੱਤੀ।


ਇਸ ਦੇ ਚਲਦਿਆਂ ਨੌਕਰ ਨੇ ਇਨ੍ਹਾਂ ਸ਼ੂਟਰਾਂ ਦਾ ਇੰਤਜਾਮ ਕੀਤਾ ਸੀ। ਜਿਨ੍ਹਾਂ ਵਿਚੋਂ ਅਜੇਪਾਲ ਨਾਮ ਦਾ ਸ਼ੂਟਰ ਅਜੇ ਫਰਾਰ ਦੱਸਿਆ ਜਾ ਰਿਹਾ ਜਿਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਜ਼ਿਕਰਯੋਗ ਹੈ ਕਿ 19 ਸਤੰਬਰ ਨੂੰ ਕਸਬਾ ਕਲਾਨੌਰ ਦੇ ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਕਾਹਲੋਂ ਕਲਾਨੌਰ ਬਾਹਰ ਆਪਣੇ ਘਰ 'ਚ ਬੈਠਾ ਮੋਬਾਈਲ ਫੋਨ ਦੇਖ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਤਿੰਨ ਲੜਕੇ ਆਏ, ਜਿਨ੍ਹਾਂ 'ਚੋਂ ਇਕ ਅੰਦਰ ਦਾਖਲ ਹੋ ਗਿਆ ਅਤੇ ਘਰ ਦੇ ਅੰਦਰ ਜਾ ਕੇ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਗਿਆਨ ਸਾਗਰ ਕਾਲਜ ਤੁਹਾਡਾ ਹੈ ਅਤੇ ਉਹ ਉਥੇ ਅਹਾਤਾ ਖੋਲ੍ਹਣਾ ਚਾਹੁੰਦੇ ਹਨ।


 ਜਦੋਂ ਉਸ ਨੇ ਅਹਾਤਾ ਖੋਲ੍ਹਣ ਤੋਂ ਇਨਕਾਰ ਕੀਤਾ ਤਾਂ ਇੱਕ ਹੋਰ ਲੜਕੇ ਨੇ ਅੰਦਰ ਆ ਕੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੱਟ 'ਤੇ ਲੱਗੀ ਅਤੇ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।


ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੂਟਰਾਂ ਸਮੇਤ ਪੁਲਿਸ ਨੇ 6 ਮੁਲਜਮਾਂ ਨੂੰ ਕਾਬੂ ਕੀਤਾ ਹੈ ਅਤੇ ਇਕ ਦੀ ਭਾਲ ਜਾਰੀ ਹੈ।


ਇਹ ਵੀ ਪੜ੍ਹੋ: Nurpur Bedi double murder: ਨੂਰਪੁਰ ਬੇਦੀ ਦੋਹਰਾ ਕਤਲਕਾਂਡ ਮਾਮਲੇ 'ਚ ਰਾਣਾ ਕੇਪੀ ਸਿੰਘ ਬੋਲ - 'ਹਰ ਦੂਜੇ ਦਿਨ ਕਿਸੇ ਨਾ ਕਿਸੇ ਕਾਂਗਰਸੀ ਉੱਪਰ ਹਮਲਾ ਹੋ ਰਿਹਾ...'