ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 15 ਦਿਨਾਂ ਲਈ ਯਾਤਰੀ ਗੱਡੀਆਂ ਚਲਾਉਣ ਦੇ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਹਿਲਾਂ ਵਾਲੇ ਫੈਸਲੇ ਤੇ ਬਰਕਰਾਰ ਰਹਿਣਗੇ ਅਤੇ ਮੋਰਚਾ ਨਹੀਂ ਛੱਡਣਗੇ।ਦੱਸ ਦੇਈਏ ਕਿ ਅੱਜ ਕਰੀਬ 30 ਕਿਸਾਨ ਜੱਥੇਬੰਦੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ ਸੀ।ਜਿਸ ਵਿੱਚ ਕਿਸਾਨਾਂ ਨੇ 15 ਦਿਨਾਂ ਲਈ ਯਾਤਰੀ ਗੱਡੀਆਂ ਲਈ ਰਾਹ ਦੇਣ ਤੇ ਸਹਿਮਤੀ ਜਤਾਈ ਹੈ।
ਹੁਣ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਇਸ ਐਲਾਨ ਤੋਂ ਬਾਅਦ ਮਾਝੇ 'ਚ ਹਾਲੇ ਯਾਤਰੀ ਗੱਡੀਆਂ ਨਹੀਂ ਚੱਲਣਗੀਆਂ।ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਮਾਲ ਗੱਡੀਆਂ ਲਈ ਟਰੈਕ ਪਹਿਲਾਂ ਤੋਂ ਹੀ ਖਾਲੀ ਹਨ ਤੇ ਉਹ ਰੇਲਵੇ ਸਟੇਸ਼ਨਾਂ ਤੋਂ ਪਾਸੇ ਨੇੜਲੇ ਮੈਦਾਨਾਂ 'ਚ ਪ੍ਰਦਰਸ਼ਨ ਕਰ ਰਹੇ ਹਨ।"
ਪੰਧੇਰ ਨੇ ਕਿਹਾ "ਸਿਰਫ ਮਾਲ ਗੱਡੀਆਂ ਲਈ ਟਰੈਕ ਖਾਲੀ ਹਨ ਅਤੇ ਜਥੇਬੰਦੀ ਦੀ ਛੇਤੀ ਹੀ ਕੋਰ ਕਮੇਟੀ ਦੀ ਮੀਟਿੰਗ 'ਚ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ।ਬਾਕੀ 30 ਜਥੇਬੰਦੀਆਂ ਆਪਣਾ ਫੈਸਲਾ ਲੈਣ ਨੂੰ ਅਜ਼ਾਦ ਹਨ। ਪਰ ਸਾਡੀ ਜੱਥੇਬੰਦੀ ਪਹਿਲੇ ਫੈਸਲੇ ਤੇ ਕਾਇਮ ਹੈ।"
ਉਨ੍ਹਾਂ ਕਿਹਾ, "ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਖ਼ਤ ਰੁਖ ਕਾਇਮ ਹੈ ਅਤੇ ਕਮੇਟੀ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਬੈਠਕ ਦਾ ਬਾਈਕਾਟ ਕੀਤਾ ਸੀ। ਇਸ ਤੋਂ ਪਹਿਲਾਂ ਕਮੇਟੀ ਕੇਂਦਰ ਦੀਆਂ ਤਿੰਨੇ ਬੈਠਕਾਂ ਦਾ ਵੀ ਬਾਈਕਾਟ ਕਰ ਚੁੱਕੀ ਹੈ।
ਪੰਧੇਰ ਨੇ ਕਿਹਾ ਕਿ "ਕੈਪਟਨ ਕੇਂਦਰ ਦੀ ਹਾਂ 'ਚ ਹਾਂ ਮਿਲਾ ਰਹੇ ਹਨ ਤੇ ਕਿਸਾਨਾਂ ਤੇ ਦਬਾਅ ਪਾ ਰਹੇ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਦੀ ਨੀਅਤ ਵੀ ਸਹੀ ਨਹੀਂ ਹੈ।ਜੇਕਰ ਕੇਂਦਰ ਨੇ ਕਿਸਾਨਾਂ ਨਾਲ ਮੀਟਿੰਗ ਕਰਨੀ ਹੈ ਤਾਂ ਖੁਦ ਪ੍ਰਧਾਨ ਮੰਤਰੀ ਮੀਟਿੰਗ ਕਰਨ।"
ਮਾਝੇ 'ਚ ਨਹੀਂ ਚੱਲੇਗੀ ਰੇਲ, ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦਾ ਵੱਖਰਾ ਸਟੈਂਡ
ਏਬੀਪੀ ਸਾਂਝਾ
Updated at:
21 Nov 2020 08:42 PM (IST)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 15 ਦਿਨਾਂ ਲਈ ਯਾਤਰੀ ਗੱਡੀਆਂ ਚਲਾਉਣ ਦੇ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਹਿਲਾਂ ਵਾਲੇ ਫੈਸਲੇ ਤੇ ਬਰਕਰਾਰ ਰਹਿਣਗੇ ਅਤੇ ਮੋਰਚਾ ਨਹੀਂ ਛੱਡਣਗੇ।
- - - - - - - - - Advertisement - - - - - - - - -