ਕਿਸਾਨ ਮਜ਼ਦੂਰ ਕਮੇਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਪਰ ਪੰਜਾਬੀ ਕਿਸਾਨ ਦੱਬਣ ਵਾਲੇ ਨਹੀਂ ਹਨ। ਜਦੋਂ ਤਕ ਕੇਂਦਰ ਸਰਕਾਰ ਬਿੱਲਾਂ ਨੂੰ ਰਦ ਨਹੀਂ ਕਰਦੀ ਉਦੋਂ ਤਕ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਉਹ ਹੰਕਾਰੀ ਹੋਈ ਹੈ। ਨਾ 'ਤੇ ਇਨ੍ਹਾਂ ਨੂੰ ਆਮ ਲੋਕਾਂ ਦੀ ਪ੍ਰਵਾਹ ਹੈ ਅਤੇ ਨਾ ਹੀ ਕਿਸਾਨਾਂ ਦੀ।
ਇਸ ਦੇ ਨਾਲ ਹੀ ਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਹੌਲੀ-ਹੌਲੀ ਸਾਰੇ ਜਨਤਕ ਅਦਾਰੇ ਵੀ ਵੇਚ ਦਿੱਤੇ ਹਨ। ਕਿਸਾਨ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਅਜੇ ਤਾਂ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ, ਪਰ ਜੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਮਨੀ ਤਾਂ ਉਨ੍ਹਾਂ ਦੇ ਹੱਥਾਂ 'ਚ ਕੋਈ ਹੋਰ ਚੀਜ਼ ਆ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਅਹੂਦਾ ਛੱਡ ਕੇ ਕਿਸਾਨਾਂ ਦੇ ਹਕ ਦੀ ਗਲ ਕੀਤੀ ਹੈ, ਪਰ ਅਕਾਲੀ ਦਲ ਸਿਰਫ ਆਪਣਿਆਂ ਹੀ ਰੋਟੀਆਂ ਸੇਕ ਰਿਹਾ ਹੈ। ਜੇਕਰ ਸੱਚੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੀ ਧੀ ਹੁੰਦੀ ਤਾਂ ਜਦੋਂ ਕੈਬਿਨੇਟ ਵਿਚ ਬਿੱਲ ਪੇਸ਼ ਕੀਤਾ ਗਿਆ ਸੀ ਤਾਂ ਉਦੋਂ ਹੀ ਉਨ੍ਹਾਂ ਨੂੰ ਮੰਤਰੀ ਅਹੂਦੇ ਤੋਂ ਅਸਤੀਫਾ ਦੇਣਾ ਚਾਹੀਦਾ ਸੀ। ਅਕਾਲੀ ਦਲ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਸਿਰਫ ਇੱਕ ਡਰਾਮੇਬਾਜੀ ਹੈ।
ਪੰਜਾਬ ਦੇ ਵਿਤਮੰਤਰੀ ਮਨਪ੍ਰੀਤ ਬਾਦਲ ਨੇ ਵੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮਿਲ ਕੇ ਇਸ ਬਿੱਲ ਦੀ ਹਿਮਾਇਤ ਕੀਤੀ ਸੀ। ਇਸੇ ਕਰਕੇ ਕਿਸੇ ਵੀ ਸਿਆਸੀ ਪਾਰਟੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਆਪਣੇ ਧਰਨੇ 'ਚ ਕਿਸੇ ਵੀ ਸਿਆਸੀ ਪਾਰਟੀ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਜਾਵੇਗਾ।- ਸਵਿੰਦਰ ਸਿੰਘ, ਪ੍ਰਧਾਨ, ਕਿਸਾਨ ਮਜ਼ਦੂਰ ਕਮੇਟੀ
ਦੂਜੇ ਪਾਸੇ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਕਦੀ ਨਹੀਂ ਸੋਚਿਆ ਸੀ ਕਿ ਸਾਰੇ ਦੇਸ਼ ਦਾ ਟਿੱਢ ਭਰਨ ਵਾਲਾ ਅੱਜ ਸੜਕਾਂ 'ਤੇ ਉਤਰ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰੇਗਾ। ਜ਼ਿੰਦਗੀ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ, ਪਰ ਮੋਦੀ ਸਰਕਾਰ ਆਰਾਮ ਨਾਲ ਸੁੱਤੀ ਪਈ ਹੈ। ਘਰ ਚਲਾਣਾ ਵੀ ਮੁਸ਼ਕਿਲ ਹੋ ਗਿਆ ਹੈ। ਪਰ ਹੁਣ ਅਸੀਂ ਵੀ ਪ੍ਰਦਰਸ਼ਨ ਵਿਚ ਆ ਗਏ ਹਾ ਅਤੇ ਹੁਣ ਬਿੱਲ ਵਾਪਸ ਕਰਵਾ ਕੇ ਹੀ ਘਰ ਜਾਵਾਂਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904