ਮੋਗਾ: ਕੇਂਦਰ ਸਰਕਾਰ ਵਲੋਂ ਖੇਤੀਵਾੜੀ ਬਿੱਲ ਦੇ ਤਿੰਨ ਆਰਡੀਨੈਂਸ ਪਾਸ ਕੀਤੇ ਜਾਣ 'ਤੇ ਪੰਜਾਬ ਦੇ ਕਿਸਾਨ ਕੁੱਝ ਦਿਨਾਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਹਨ। ਕੱਲ ਪੰਜਾਬ ਬੰਦ ਦੇ ਬਾਅਦ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਅੱਜ ਮੋਗੇ ਦੇ ਅਜੀਤਵਾਲ ਰੇਲਵੇ ਸਟੇਸ਼ਨ 'ਤੇ ਭਾਰੀ ਮਾਤਰਾ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ। ਇਸ ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਪਹੁੰਚੀਆਂ। ਰੇਲ ਰੋਕੋ ਅੰਦੋਲਨ ਅੱਜ 4 ਵਜੇ ਤੱਕ ਜਾਰੀ ਰਹੇਗਾ।

ਅਗਲੀ ਰਣਨੀਤੀ ਹਾਈ ਕਮਾਂਡ ਦੇ ਫੈਸਲੇ ਅਨੁਸਾਰ ਹੋਵੇਗਾ। ਕਿਸਾਨਾਂ ਦਾ ਕਹਿਣਾ ਹੈ ਖੇਤੀ ਵਾੜੀ ਆਰਡੀਨੈਂਸ ਖਿਲਾਫ ਅੱਜ ਮੋਗਾ ਦੇ ਅਜੀਤਵਾਲ ਰੇਲਵੇ ਸਟੇਸ਼ਨ 'ਤੇ ਭਾਰਤੀ ਕਿਸਾਨ ਏਕਤਾ ਉਗਰਾਹਾ ਅਤੇ ਹੋਰ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅੱਜ ਧਰਨੇ ਵਿੱਚ ਪਹੁਚੇ।


ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਸਿਆਸਤ ਚੱਲ ਰਹੀ ਹੈ। ਸਰਕਾਰ ਕਿਸਾਨ  ਦਾ ਸਾਥ ਨਹੀਂ ਦੇ ਰਹੀ ਹੈ। ਅੱਜ ਕਿਸਾਨ ਆਪਨੇ ਹਕ ਦੀ ਲੜਾਈ ਲਈ ਸੜਕਾਂ 'ਤੇ ਉੱਤਰ ਆਇਆ ਹੈ। ਉਨ੍ਹਾਂ ਮੁਤਾਬਕ ਪੰਜਾਬ ਦੇ ਕਿਸਾਨ ਦੇ ਖੇਤਾਂ ਦਾ ਧੁੰਆ ਦਿੱਲੀ ਤੱਕ ਪਹੁਂਚ ਜਾਂਦਾ ਹੈ, ਪਰ ਅੱਜ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਨਹੀ ਪੰਹੁਚੀ। ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਮਰ ਰਿਹਾ ਹੈ।


ਕਿਸਾਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿਸਾਨ ਨੂੰ ਨਾ ਮਾਰੋ ਸਿਆਸੀ, ਰੋਟੀ ਸੇਕਣਾ ਬੰਦ ਕਰੋ। 2022 ਦੀਆਂ ਚੋਣਾਂ ਦੇ ਵੋਟ ਬੈਂਕ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਕਿਸਾਨਾਂ ਦੇ ਨਾਲ ਆਈਆਂ ਹਨ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਮੋਤੀ ਮਹਲ 'ਚ ਬੈਠੇ ਹਨ। ਇਸ ਟਾਇਮ ਸਰਕਾਰ ਨੂੰ ਸੜਕਾਂ 'ਤੇ ਆ ਕੇ ਕਿਸਾਨਾਂ ਦੇ ਨਾਲ ਇਕੱਠੇ ਹੋਕੇ ਲੜਾਈ ਲੜਨੀ ਚਾਹੀਦੀ ਹੈ।