ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪਿਛਲੇ ਸਮੇਂ ਦੌਰਾਨ ਹੋਈ ਸਿਆਸੀ ਹਲਚਲ ਕਰਕੇ ਇਸ ਵਾਰ ਹਾਊਸ ਵਿੱਚ ਕਈ ਤਬਦੀਲੀਆਂ ਨਜ਼ਰ ਆਉਣਗੀਆਂ। ਕਾਂਗਰਸ ਪਾਰਟੀ ਨੇ ਵਿਧਾਇਕਾਂ ਦਾ ਸਿਟਿੰਗ ਪਲਾਨ ਵਿਧਾਨ ਸਭਾ ਵਿੱਚ ਜਮ੍ਹਾ ਕਰਾ ਦਿੱਤਾ ਹੈ। ਇਸ ਮੁਤਾਬਕ ਨਵਜੋਤ ਸਿੱਧੂ ਹੁਣ ਮੰਤਰੀਆਂ ਵਿੱਚ ਨਹੀਂ ਬਲਕਿ ਵਿਧਾਇਕਾਂ ਵਿੱਚ ਬੈਠਣਗੇ।
ਸਿਟਿੰਗ ਪਲਾਨ ਮੁਤਾਬਕ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਸੀਟ ਵਿਧਾਇਕ ਰਾਕੇਸ਼ ਪਾਂਡੇ ਤੋਂ ਬਾਅਦ ਰੱਖੀ ਗਈ ਹੈ। ਕੈਬਨਿਟ ਮੰਤਰੀਆਂ ਦੀਆਂ ਸੀਟਾਂ ਤੋਂ ਬਾਅਦ ਲੁਧਿਆਣਾ ਨਾਰਥ ਤੋਂ ਪੰਜ ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ ਨੂੰ ਪਹਿਲੀ ਸੀਟ ਦਿੱਤੀ ਗਈ ਤੇ ਨਵਜੋਤ ਸਿੱਧੂ ਨੂੰ ਦੂਜੀ ਸੀਟ ਮਿਲੀ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਵਿੱਚ ਵੀ ਫੇਰਬਦਲ ਹੋਏ ਹਨ ਕਿਉਂਕਿ ਸੁਖਬੀਰ ਬਾਦਲ ਲੋਕ ਸਭਾ ਮੈਂਬਰ ਬਣਨ ਕਰਕੇ ਹੁਣ ਜਲਾਲਾਬਾਦ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਚੁੱਕੇ ਹਨ। ਉਨ੍ਹਾਂ ਦੀ ਸੀਟ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੂੰ ਦਿੱਤੀ ਗਈ ਹੈ।
ਅਕਾਲੀ ਦਲ ਵੱਲੋਂ ਵਿਧਾਇਕਾਂ ਦੇ ਸਿਟਿੰਗ ਪਲਾਨ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਰਮਿੰਦਰ ਢੀਂਡਸਾ ਦੀ ਸੀਟ ਰੱਖੀ ਗਈ ਹੈ ਜੋ ਪਹਿਲਾਂ ਸੁਖਬੀਰ ਬਾਦਲ ਦੀ ਹੁੰਦੀ ਸੀ। ਢੀਂਡਸਾ ਤੋਂ ਬਾਅਦ ਬਿਕਰਮ ਮਜੀਠੀਆ ਤੇ ਉਸ ਤੋਂ ਪਿੱਛੇ ਸ਼ਰਨਜੀਤ ਢਿੱਲੋਂ ਨੂੰ ਸੀਟ ਦਿੱਤੀ ਗਈ ਹੈ।
ਹਾਊਸ ਵਿੱਚ ਸੀਟਾਂ ਦੀ ਅਲਾਟਾਮੈਂਟ ਪਾਰਟੀ ਦੇ ਹੱਥ ਹੁੰਦੀ ਹੈ। ਪਾਰਟੀ ਸੀਟਾਂ ਦੀ ਲਿਸਟ ਬਣਾ ਕੇ ਵਿਧਾਨ ਸਭਾ ਵਿੱਚ ਜਮ੍ਹਾਂ ਕਰਵਾਉਂਦੀ ਹੈ। ਵਿਧਾਇਕ ਉਨ੍ਹਾਂ ਮੁਤਾਬਕ ਹੀ ਹਾਊਸ ਵਿੱਚ ਬੈਠਦੇ ਹਨ।
ਵਿਧਾਨ ਸਭਾ 'ਚ ਨਵਜੋਤ ਸਿੱਧੂ ਦੀ ਸੀਟ ਖਿਸਕੀ ਪਿੱਛੇ, ਸੁਖਬੀਰ ਦੀ ਢੀਂਡਸਾ ਨੇ ਮੱਲੀ
ਏਬੀਪੀ ਸਾਂਝਾ
Updated at:
01 Aug 2019 04:39 PM (IST)
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪਿਛਲੇ ਸਮੇਂ ਦੌਰਾਨ ਹੋਈ ਸਿਆਸੀ ਹਲਚਲ ਕਰਕੇ ਇਸ ਵਾਰ ਹਾਊਸ ਵਿੱਚ ਕਈ ਤਬਦੀਲੀਆਂ ਨਜ਼ਰ ਆਉਣਗੀਆਂ। ਕਾਂਗਰਸ ਪਾਰਟੀ ਨੇ ਵਿਧਾਇਕਾਂ ਦਾ ਸਿਟਿੰਗ ਪਲਾਨ ਵਿਧਾਨ ਸਭਾ ਵਿੱਚ ਜਮ੍ਹਾ ਕਰਾ ਦਿੱਤਾ ਹੈ। ਇਸ ਮੁਤਾਬਕ ਨਵਜੋਤ ਸਿੱਧੂ ਹੁਣ ਮੰਤਰੀਆਂ ਵਿੱਚ ਨਹੀਂ ਬਲਕਿ ਵਿਧਾਇਕਾਂ ਵਿੱਚ ਬੈਠਣਗੇ।
- - - - - - - - - Advertisement - - - - - - - - -