ਫ਼ਰੀਦਕੋਟ: ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਸਾਹਮਣੇ ਅੱਜ ਮੋਗਾ ਤੋਂ ਪੀੜਤ ਨੌਜਵਾਨ ਨੇ ਆਪਣੇ ਬਿਆਨ ਕਲਮਬੱਧ ਕਰਵਾਏ। ਐਸਆਈਟੀ ਦੇ ਫ਼ਰੀਦਕੋਟ ਕੈਂਪਸ ਵਿੱਚ ਜ਼ਿਲ੍ਹਾ ਮੋਦਾ ਜੇ ਪਿੰਡ ਸ਼ੇਖਾ ਕਲਾਂ ਦੇ ਰਹਿਣ ਵਾਲੇ ਪੇਸ਼ ਹੋਏ ਗੁਰਪ੍ਰੀਤ ਸਿੰਘ ਪੇਸ਼ ਹੋਏ।

ਗੁਰਪ੍ਰੀਤ ਅਕਤੂਬਰ 2015 ਦੌਰਾਨ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਪੁਲਿਸ ਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਏ ਟਕਰਾਅ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਗੁਰਪ੍ਰੀਤ ਦੀ ਸੱਜੀ ਲੱਤ ਵਿੱਚੋਂ ਗੋਲ਼ੀ ਆਰਪਾਰ ਹੋ ਗਈ ਸੀ। ਗੁਰਪ੍ਰੀਤ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਵਾ ਚੁੱਕਾ ਹੈ ਅਤੇ ਹੁਣ ਨਵੀਂ ਗਠਿਤ ਐਸਆਈਟੀ ਕੋਲ ਪਹੁੰਚਿਆ ਹੈ।

ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕੀ ਉਹ ਕੋਟਕਪੂਰਾ ਚੌਂਕ ਵਿਚ ਧਰਨੇ ਵਿਚ ਆਇਆ ਸੀ ਅਤੇ ਉਸ ਦਿਨ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਅਤੇ ਪੁਲਿਸ ਵਲੋਂ ਗੋਲੀਆਂ ਚਲਾਈਆਂ ਗਈਆਂ। ਉਸ ਨੇ ਦੱਸਿਆ ਕਿ ਇੱਕ ਗੋਲ਼ੀ ਉਸ ਦੀ ਸੱਜੀ ਲੱਤ ਵਿੱਚੋਂ ਗੋਲ਼ੀ ਆਰਪਾਰ ਹੋ ਗਈ। ਉਸ ਨੇ ਆਪਣਾ ਇਲਾਜ ਪ੍ਰਾਈਵੇਟ ਇਲਾਜ ਤੋਂ ਆਪਣੇ ਖ਼ਰਚੇ 'ਤੇ ਕਰਵਾਇਆ।

ਗੁਰਪ੍ਰੀਤ ਨੇ ਦੱਸਿਆ ਕਿ ਸੀਬੀਆਈ ਨੇ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਸ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਵਾ ਚੁੱਕਾ ਹੈ ਅਤੇ ਹੁਣ ਐਸਆਈਟੀ ਕੋਲ ਵੀ ਬਿਆਨ ਦਰਜ ਕਰਵਾਏ ਹਨ। ਪਹਿਲਾਂ ਦੋ ਵਾਰ ਬਿਆਨ ਦਰਜ ਕਰਵਾਉਣ ਵਾਲੇ ਗੁਰਪ੍ਰੀਤ ਨੇ ਐਸਆਈਟੀ ਤੋਂ ਇਨਸਾਫ ਦੀ ਆਸ ਜਤਾਈ ਹੈ।