ਅਨੰਦਪੁਰ ਸਾਹਿਬ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਕੱਲ੍ਹ ਇਕ ਅਹਿਮ ਬੈਠਕ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੋ. ਬਡੂੰਗਰ ਨੂੰ ਇੱਕ ਸਾਲ ਹੋਰ ਦਿੱਤਾ ਜਾ ਸਕਦਾ ਹੈ।ਪ੍ਰਧਾਨਗੀ ਲਈ ਅੱਧੀ ਦਰਜਨ ਦੇ ਕਰੀਬ ਆਗੂਆਂ ਦੇ ਨਾਵਾਂ ਦੀ ਚਰਚਾ ਹੈ।ਇਸ ਬੈਠਕ ਹੋਣ  ਨਾਲ ਦਾਅਵੇਦਾਰਾਂ ਦੀ ਨੀਂਦ ਉਡ ਗਈ ਹੈ।
ਨਵੰਬਰ ਦੇ ਅਖ਼ੀਰ ਵਿੱਚ ਜਨਰਲ ਇਜਲਾਸ ਬੁਲਾ ਕੇ ਪ੍ਰਧਾਨ ਸਣੇ ਅੰਤ੍ਰਿੰਗ ਕਮੇਟੀ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੇ ਜਾਣ ਦੀ ਸੰਭਾਵਨਾ ਨਾਲ ਅਹੁਦੇ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਿੱਚ ਜੋੜ-ਤੋੜ ਚੱਲ ਰਿਹਾ ਹੈ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਨਰਲ ਇਜਲਾਸ ਤੋਂ ਪਹਿਲਾਂ ਪਾਰਟੀ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਹਰ ਮੈਂਬਰ ਨਾਲ ਰਾਇ ਕਰਨ ਤੋਂ ਬਾਅਦ ਹੀ ਫ਼ੈਸਲਾ ਲੈਣਗੇ। ਬਡੂੰਗਰ ਪਿਛਲੇ ਸਮੇਂ ਪ੍ਰਧਾਨ ਬਣੇ ਸਨ ਤੇ ਹੁਣ ਦੇਖਣਾ ਹੈ ਕਿ ਉਨ੍ਹਾਂ ਨੂੰ ਇਹ ਅਹੁਦਾ ਮੁੜ ਮਿਲਦਾ ਹੈ ਜਾਂ ਨਹੀਂ।