Kumar Vishwas on AAP Government: 'ਆਪ' ਸਰਕਾਰ 'ਤੇ ਲਗਾਤਾਰ ਹਮਲਾਵਰ ਕੁਮਾਰ ਵਿਸ਼ਵਾਸ ਨੇ ਇੱਕ ਵਾਰ ਫਿਰ 'ਆਪ' ਦੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਬੋਲਿਆ। ਗੁਜਰਾਾਤ ਚੋਣਾਂ ਨੂੰ ਲੈ ਕੇ 'ਆਪ' ਵੱਲੋਂ ਪ੍ਰਚਾਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਨੂੰ ਲੈ ਕੇ ਵਿਸ਼ਵਾਸ ਨੇ ਟਵਿਟਰ 'ਤੇ ਦੋ ਕਲਿੱਪਸ ਰੀਟਵੀਟ ਕਰਦੇ ਹੋਏ 'ਆਪ' 'ਤੇ ਤੰਜ ਕਸਿਆ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਵਾ ਕੇ, ਗੁਜਰਾਤ ਵਿੱਚ ਤਿਰੰਗਾ ਲੈ ਕੇ ਡੋਲ ਰਿਹਾ ਹਾਂ। ਦੱਸ ਦੇਈਏ ਕਿ ਵਿਸ਼ਵਾਸ ਨੇ ਇਹ ਟਵੀਟ ਖੁਦ ਨਹੀਂ ਕੀਤਾ ਹੈ, ਸਗੋਂ ਰੀਟਵੀਟ ਕਰਦੇ ਹੋਏ ਨਿਸ਼ਾਨਾ ਸਾਧਿਆ ਹੈ।
ਕੁਮਾਰ ਨੇ ਜਿਸ ਕਲਿੱਪ ਨੂੰ ਰੀਟਵੀਟ ਕੀਤਾ, ਉਸ ਵਿੱਚ ਪਹਿਲੀ ਵੀਡੀਓ ਚੋਣਾਂ ਦੇ ਸਮੇਂ ਦੀ ਹੈ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਾਰ ਵਿੱਚ ਤਿਰੰਗਾ ਯਾਤਰਾ ਕੱਢ ਰਹੇ ਹਨ।
ਇਸ ਦੇ ਨਾਲ ਹੀ ਦੂਜੀ ਕਲਿੱਪ ਵਿੱਚ ਲਿਖਿਆ ਹੈ- ਸਰਕਾਰ ਬਣਨ ਤੋਂ ਬਾਅਦ ਖਾਲਿਸਤਾਨੀ ਯਾਤਰਾ। ਇਹ ਕਲਿੱਪ ਸਾਕਾ ਨੀਲਾ ਤਾਰਾ (6 ਜੂਨ, 2022) ਦੀ ਬਰਸੀ ਦੀ ਹੈ। ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋ ਕੇ ਖਾਲਿਸਤਾਨ ਦੇ ਹੱਕ 'ਚ ਨਾਅਰੇਬਾਜ਼ੀ ਕਰ ਰਹੇ ਹਨ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਸ ਦੀ ਮੌਜੂਦਗੀ ਦੇ ਬਾਵਜੂਦ ਲੋਕ ਤਲਵਾਰਾਂ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਲੋਕਾਂ ਦੇ ਹੱਥਾਂ ਵਿੱਚ ਜਰਨੈਲ ਭਿੰਡਰਾਂਵਾਲੇ ਦੇ ਪੋਸਟਰ, ਬੈਨਰ ਵੀ ਹਨ।