Kunwar Vijay Pratap: ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਮੁੜ ਪਾਰਟੀ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਦੇਸ਼ 'ਚ ਹੋਣ 'ਤੇ ਵੀ ਚੁਟਕੀ ਲਈ।


ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਲਿਖਿਆ- 'ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ । ਆਖਿਰ ਕਿਤੇ ਨਾਂ ਕਿਤੇ ਕੋਈ ਗਲਤੀ ਹੋਈ ਹੈ। ਅਜ਼ੀਜ਼ਾਂ ਤੋਂ ਦੂਰੀ, ਧੋਖਾ ਅਤੇ ਅਜਨਬੀਆਂ ਨੂੰ ਗਲੇ ਲਗਾਉਣਾ, ਇਹ ਕਿਹੋ ਜਿਹਾ ਇਨਸਾਫ ਹੈ? ਸੰਕਟ ਦੀ ਇਸ ਘੜੀ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀਆਂ ਬਦਲ ਰਿਹਾ ਹੈ, ਕੋਈ ਜਸ਼ਨ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਦੇਸ਼ ਤੋਂ ਬਾਹਰ ਚਲਾ ਗਿਆ ਹੈ।'



ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਟਵੀਟ 'ਤੇ 'ਆਪ' ਦੀ ਪੂਰੀ ਟੀਮ 'ਤੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਤੋਂ ਇਲਾਵਾ ਰਾਘਵ ਚੱਢਾ ਹੀ ਅਜਿਹੇ ਆਗੂ ਹਨ ਜੋ ਇਸ ਸਮੇਂ ਇਲਾਜ ਦਾ ਹਵਾਲਾ ਦਿੰਦੇ ਹੋਏ ਭਾਰਤ ਤੋਂ ਬਾਹਰ ਹਨ।



ਇਸ ਤੋਂ ਪਹਿਲਾਂ ਵੀ ਵਿਧਾਇਕ ਕੁੰਵਰ ਨੇ ਕਈ ਵਾਰ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕ ਚੁੱਕੇ ਹਨ। ਆਪ ਵਿਧਾਇਕ ਕੁੰਵਰ ਨੇ ਬੇਅਦਬੀ ਮਾਮਲਿਆਂ 'ਚ ਚੱਲ ਰਹੀ ਕਾਰਵਾਈ 'ਤੇ ਸਵਾਲ ਚੁੱਕੇ ਸਨ। ਜਨਵਰੀ ਮਹੀਨੇ 'ਚ ਉਨ੍ਹਾਂ ਨੇ ਪੋਸਟ ਕਰਕੇ ਕਿਹਾ ਸੀ- 'ਅੱਜ ਵੀ ਮੈਂ ਉਸੇ ਥਾਂ 'ਤੇ ਖੜ੍ਹਾ ਹਾਂ, ਜਿੱਥੇ ਚੋਣਾਂ ਹੋਈਆਂ ਸਨ। ਨਾਲ ਵੀ 28 ਨਵੰਬਰ ਨੂੰ ਇਸ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਸੀ। ਦੋ ਮਹੀਨੇ ਹੋ ਗਏ ਹਨ, ਹੁਣ ਤੁਹਾਡਾ ਪੀਏ ਵੀ ਤੁਹਾਡਾ ਫ਼ੋਨ ਸੁਣਨ ਨੂੰ ਤਿਆਰ ਨਹੀਂ ਹੈ। ਤੁਹਾਡਾ ਮੋਰਚੇ ਵਾਲਿਆ ਨਾਲ ਸਮਝੌਤਾ ਹੋ ਗਿਆ ਹੈ ਅਤੇ ਤੁਸੀਂ ਉਨ੍ਹਾਂ ਨੂੰ ਕਾਨੂੰਨੀ ਦਾਅ ਪੇਚ ਲਈ ਮੇਰੇ ਪਿੱਛੇ ਲਗਾ ਦਿੱਤਾ।'



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।