Punjab News: ਬੀਤੇ ਦਿਨੀਂ ਲੁਧਿਆਣਾ ਦੀ ਪੱਛਮੀ ਤਹਿਸੀਲ ‘ਚ ਤਹਸੀਲਦਾਰ ‘ਤੇ ਇਲਜ਼ਾਮ ਲੱਗਣ ਤੋਂ ਬਾਅਦ ਪੂਰੇ ਪੰਜਾਬ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਸੀਲਦਾਰ ਪ੍ਰਦਰਸ਼ਨ ਕਰ ਰਹੇ ਸਨ। ਇਸ ਨੂੰ ਲੈ ਕੇ ਉਨ੍ਹਾਂ ਨੇ ਕੰਮਕਾਰ ਪੂਰੀ ਤਰ੍ਹਾਂ ਸ਼ੁਕਰਵਾਰ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤੀ ਵਿਖਾਉਂਦਿਆਂ ਹੋਇਆਂ ਸਾਫ ਤੌਰ ‘ਤੇ ਉਨ੍ਹਾਂ ਨੂੰ ਛੁੱਟੀ ‘ਤੇ ਜਾਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਥਾਂ ‘ਤੇ ਹੋਰ ਅਧਿਕਾਰੀਆਂ ਦੀ ਡਿਊਟੀ ਰਜਿਸਟਰੀਆਂ ਕਰਨ ‘ਤੇ ਲਾਉਣ ਦੀ ਗੱਲ ਕੀਤੀ ਸੀ।
ਪੰਜਾਬ ਦੀਆਂ ਕਈ ਤਹਿਸੀਲਾਂ 'ਚ ਕੰਮ ਹੋਇਆ ਸ਼ੁਰੂ
ਇਸ ਤੋਂ ਬਾਅਦ ਪੰਜਾਬ ਦੀਆਂ ਕਈ ਤਹਿਸੀਲਾਂ ਵਿੱਚ ਮੁੜ ਤੋਂ ਕੰਮ ਸ਼ੁਰੂ ਹੋ ਚੁੱਕਿਆ ਹੈ। ਲੁਧਿਆਣਾ ਦੀ ਪੱਛਮੀ ਤਹਿਸੀਲ ਦਾ ਜਾਇਜ਼ਾ ਲਿਆ ਗਿਆ ਜਿੱਥੇ ਰਜਿਸਟਰੀਆਂ ਦਾ ਕੰਮ ਦੁਪਹਿਰ ਬਾਅਦ ਸ਼ੁਰੂ ਹੋ ਗਿਆ। ਨਵੇਂ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਦੇ ਡੀਸੀ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੀ ਡਿਊਟੀ ਇੱਥੇ ਲਗਾਈ ਗਈ ਹੈ। ਹੁਣ ਰਜਿਸਟਰੀਆਂ ਦਾ ਕੰਮ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਫਿਲਹਾਲ ਉਹ ਨੰਬਰ ਨੋਟ ਕਰ ਰਹੇ ਹਨ।
ਸਾਰਿਆਂ ਦੀਆਂ ਕੀਤੀਆਂ ਜਾਣਗੀਆਂ ਰਜਿਸਟਰੀਆਂ - ਅਧਿਕਾਰੀ
ਅਧਿਕਾਰੀਆਂ ਨੇ ਦੱਸਿਆ ਹੈ ਕਿ ਲੋਕ ਰਜਿਸਟਰੀ ਕਰਨ ਲਈ ਅੱਜ ਇੱਥੇ ਪਹੁੰਚੇ ਹਨ, ਸਭ ਦੀਆਂ ਰਜਿਸਟਰੀਆਂ ਕੀਤੀ ਜਾਣਗੀਆਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਦਸਤਾਵੇਜ਼ ਪੂਰੇ ਲੈ ਕੇ ਆਉਣ, ਖਾਸ ਕਰਕੇ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਜ਼ਰੂਰ ਨਾਲ ਰੱਖਣ। ਉਨ੍ਹਾਂ ਕਿਹਾ ਕਿ ਹੁਣ ਇਹ ਦਸਤਾਵੇਜ਼ ਜਰੂਰੀ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਦਸਤਾਵੇਜ਼ੀ ਘਾਟ ਰਜਿਸਟਰੀ ਵਿੱਚ ਨਾ ਰਹਿ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।