ਸਮਾਣਾ: 3 ਜੂਨ ਨੂੰ ਭਾਰਤੀ ਫੌਜ ਦੇ ਜਹਾਜ਼ ਏਐਨ-32 ਤਾਪਤਾ ਹੋਇਆ ਸੀ। ਇਸ ਦਾ ਮਲਬਾ ਕੁਝ ਦਿਨ ਪਹਿਲਾਂ ਮਿਲਿਆ ਤੇ ਮੌਸਮ ਦੀ ਖ਼ਰਾਬੀ ਕਰਕੇ ਸਰਚ ਆਪ੍ਰੇਸ਼ਨ ‘ਚ ਦੇਰੀ ਹੋਈ। ਇਸ ਤੋਂ ਬਾਅਦ ਬੀਤੇ ਦਿਨੀਂ ਇਸ ਜਹਾਜ਼ ਦੇ ਕ੍ਰੈਸ਼ ਹੋਣ ਕਰਕੇ 13 ਲੋਕਾਂ ਦੀਆਂ ਲਾਸ਼ਾਂ ਬੀਤੇ ਦਿਨ ਮਿਲੀਆਂ। ਇਸ ਦੇ ਮੱਦੇਨਜ਼ਰ ਪੰਜਾਬ ਦੇ ਪਾਇਲਟ ਮੋਹਿਤ ਗਰਗ ਦੀ ਦੇਹ ਉਸ ਦੇ ਘਰ ਸਮਾਣਾ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਮੋਹਿਤ ਗਰਗ ਅਮਰ ਰਹੇ ਦੇ ਨਾਅਰੇ ਲਾਏ। ਉਨ੍ਹਾਂ ਨੇ ਮੋਹਿਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੁਕਾਨਾਂ ਬੰਦ ਰੱਖੀਆਂ। ਉਧਰ ਪੰਜਾਬ ਸਰਕਾਰ ਦੇ ਵੀ ਕਈ ਮੰਤਰੀ ਵਿਜੇ ਇੰਦਰ ਸਿੰਗਲਾ, ਰਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪਟਿਆਲਾ  ਦੇ ਡਿਪਟੀ ਕਮਿਸ਼ਨਰ ਵੀ ਇਸ ਮੌਕੇ ਪਰਿਵਾਰ ਦੇ ਨਾਲ ਖੜ੍ਹੇ ਨਜ਼ਰ ਆਏ। ਅੱਜ ਮੋਹਿਤ ਗਰਗ ਦਾ ਦਾਹ ਸਸਕਾਰ ਕੀਤਾ ਜਾਣਾ ਹੈ।