ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਵਿੱਚ ਸਥਿਤ ਹਥਿਆਰਾਂ ਦੇ ਸਪਲਾਇਰਾਂ ਦੇ ਲੁਕਣ ਤੇ ਨਾਵਾਂ ਬਾਰੇ ਦੱਸਿਆ ਹੈ।ਪੁਲਿਸ ਨੂੰ ਸ਼ੱਕ ਹੈ ਕਿ ਇਹ ਸਪਲਾਇਰ ਉਹ ਹੋ ਸਕਦੇ ਹਨ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਮਦਦ ਕੀਤੀ ਹੈ।ਇਨ੍ਹਾਂ ਵਿੱਚੋਂ ਇੱਕ ਰਣਜੀਤ, ਫਰੀਦਕੋਟ ਦਾ ਰਹਿਣ ਵਾਲਾ ਹੈ ਦੂਜਾ ਵਿਜੇ, ਹਰਿਆਣਾ-ਰਾਜਸਥਾਨ ਬਾਰਡਰ ਦਾ ਰਹਿਣ ਵਾਲਾ ਤੇ ਇੱਕ ਹੋਰ ਸ਼ਾਮਲ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਐਤਵਾਰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਹੈ ਕਿ ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ 'ਇਹ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਸੀ, ਜਿਸ ਨੇ ਸਿੱਧੂ ਮੂਸੇਵਾਲਾ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ' ਅਤੇ ਇਹ ਕਤਲ ਗੈਂਗਵਾਰ ਦਾ ਨਤੀਜਾ ਸੀ। ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਬਰਾੜ ਦੇ ਇੱਕ ਸਹਿਯੋਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕਰਨ ਲਈ ਹਿਰਾਸਤ ਵਿੱਚ ਲਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਨੇ ਵੀ ਮੂਸੇਵਾਲਾ ਦੇ ਕਤਲ ਪਿੱਛੇ ਬਰਾੜ ਦਾ ਨਾਂ ਲਿਆ ਹੈ। ਬਿਸ਼ਨੋਈ ਨੇ ਪੁੱਛਗਿੱਛ ਕਰਨ ਵਾਲਿਆਂ ਨੂੰ ਦੱਸਿਆ ਕਿ ਮੂਸੇਵਾਲਾ ਉਨ੍ਹਾਂ ਦੇ ਗੈਂਗ ਖਿਲਾਫ ਸਾਜ਼ਿਸ਼ ਰਚਣ 'ਚ ਸ਼ਾਮਲ ਸੀ ਅਤੇ ਇਸ ਲਈ ਉਹ ਉਸ ਨੂੰ ਮਾਰਨਾ ਚਾਹੁੰਦੇ ਸਨ।
ਐਤਵਾਰ ਨੂੰ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨ ਹੋਰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।ਬਿਸ਼ਨੋਈ ਦੇ ਵਕੀਲ, ਐਡਵੋਕੇਟ ਨੇ ਕਿਹਾ, "ਦਿੱਲੀ ਪੁਲਿਸ ਨੇ ਆਪਣੀ ਰਿਮਾਂਡ ਅਰਜ਼ੀ ਵਿੱਚ ਸਿੱਧੂ ਮੂਸੇਵਾਲਾ ਕੇਸ ਦਾ ਜ਼ਿਕਰ ਨਹੀਂ ਕੀਤਾ। ਪਰ ਉਸਨੂੰ ਪੰਜ ਦਿਨ ਹੋਰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ।"
ਸੂਤਰਾਂ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਜਿਨ੍ਹਾਂ ਹਥਿਆਰਾਂ ਦੇ ਸਪਲਾਇਰਾਂ ਦੇ ਨਾਂ ਸਾਹਮਣੇ ਆਏ ਹਨ, ਉਹੀ ਹੋ ਸਕਦੇ ਹਨ ਜਿਨ੍ਹਾਂ ਨੇ ਮੂਸੇਵਾਲਾ ਦੇ ਕਾਤਲ ਨੂੰ ਹਥਿਆਰ ਸਪਲਾਈ ਕੀਤੇ ਸਨ।
ਇਕ ਸੂਤਰ ਨੇ ਕਿਹਾ, "ਜਤਿੰਦਰ ਗੋਗੀ ਗੈਂਗ ਦੇ ਮੁਕੇਸ਼ ਉਰਫ ਪੁਨੀਤ ਅਤੇ ਓਮ ਉਰਫ ਸ਼ਕਤੀ ਅਤੇ ਹਰਵਿੰਦਰ ਅਪ੍ਰੈਲ ਵਿੱਚ ਸਾਡੇ ਵੱਲੋਂ ਫੜੇ ਗਏ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਇੱਕ ਰਾਕਾ ਉਨ੍ਹਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ। ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ”
ਇੱਕ ਅਧਿਕਾਰੀ ਨੇ ਕਿਹਾ, "ਬਿਸ਼ਨੋਈ ਹਥਿਆਰਾਂ ਦੇ ਅਸਲ ਸਰੋਤ ਨੂੰ ਜਾਣਦਾ ਹੈ। ਬਿਸ਼ਨੋਈ ਨੂੰ ਪਤਾ ਹੈ ਕਿ ਦਿੱਲੀ, ਹਰਿਆਣਾ, ਯੂਪੀ ਅਤੇ ਉੱਤਰਾਖੰਡ ਦੇ ਖੇਤਰਾਂ ਵਿੱਚ ਰਾਕਾ ਦਾ ਟਿਕਾਣਾ ਹੈ।"
ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਕਿਹਾ, "ਫਿਰ ਅਸੀਂ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਜੋ ਪਹਿਲਾਂ ਹੀ ਤਿਹਾੜ ਵਿੱਚ ਇੱਕ ਹੋਰ ਕੇਸ ਵਿੱਚ ਸੀ। ਬਿਸ਼ਨੋਈ ਨੇ ਮੁਲਜ਼ਮ ਰੋਹਿਤ ਵੱਲੋਂ ਦਿੱਤੇ ਖੁਲਾਸੇ ਬਿਆਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਸ ਨੇ ਫਰੀਦਕੋਟ ਦੇ ਰਹਿਣ ਵਾਲੇ ਰਣਜੀਤ ਤੇ ਹਰਿਆਣਾ-ਰਾਜਸਥਾਨ ਬਾਰਡਰ 'ਤੇ ਰਹਿਣ ਵਾਲੇ ਵਿਜੇ ਵੱਲੋਂ ਹਥਿਆਰਾਂ ਦੀ ਸਪਲਾਈ ਕੀਤੀ ਸੀ। ਪੁਲਿਸ ਸਟਾਫ ਨੂੰ ਸਹਿ-ਦੋਸ਼ੀ ਦੀ ਭਾਲ ਲਈ ਪੰਜਾਬ, ਰਾਜਸਥਾਨ, ਉੱਤਰਾਖੰਡ ਦੇ ਕਈ ਸਥਾਨਾਂ 'ਤੇ ਭੇਜਿਆ ਗਿਆ। ਬਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੱਕੀ ਵਿਜੇ ਰਾਜਸਥਾਨ ਦੇ ਜੋਧਪੁਰ ਤੋਂ ਹਥਿਆਰ ਅਤੇ ਗੋਲਾ-ਬਾਰੂਦ ਲਿਆਉਂਦਾ ਹੈ। "
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲਾਰੈਂਸ ਬਿਸ਼ਨੋਈ ਦਾ ਵੱਡਾ ਖੁਲਾਸਾ, ਦੱਸਿਆ ਕਤਲ ਪਿੱਛੇ ਕਿਸਦਾ ਹੱਥ, ਹਥਿਆਰ ਸਪਲਾਇਰਾਂ ਦੇ ਵੀ ਦੱਸੇ ਨਾਮ
abp sanjha Updated at: 06 Jun 2022 10:07 AM (IST)
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਵਿੱਚ ਸਥਿਤ ਹਥਿਆਰਾਂ ਦੇ ਸਪਲਾਇਰਾਂ ਦੇ ਲੁਕਣ ਤੇ ਨਾਵਾਂ ਬਾਰੇ ਦੱਸਿਆ ਹੈ।
Lawrence Bishnoi
NEXT PREV
Published at: 06 Jun 2022 10:07 AM (IST)