ਚੰਡੀਗੜ੍ਹ: ਪੰਜਾਬ ਦੀ ਕੈਬਨਿਟ ਵਿਸਤਾਰ ਦੌਰਾਨ ਨਜ਼ਰਅੰਦਾਜ਼ ਕੀਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਦੇ ਤਿੰਨ ਵਿਧਾਇਕਾਂ ਰਾਕੇਸ਼ ਪਾਂਡੇ, ਅਮਰੀਕ ਢਿੱਲੋਂ ਤੇ ਰਣਦੀਪ ਨਾਭਾ ਨੇ ਅੱਜ ਵਿਧਾਨ ਸਭਾ ਕਮੇਟੀਆਂ (ਅਸੈਂਬਲੀ ਪੈਨਲ) ਤੋਂ ਅਸਤੀਫ਼ੇ ਦੇ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਕੇ ਆਪਣਾ ਰੋਸ ਜ਼ਾਹਰ ਕਰਨਗੇ ਤੇ ਉਨ੍ਹਾਂ ਨੂੰ ਇਸ ਸਬੰਧੀ ਫੈਸਲਾ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਸਮੇਤ ਕਿਸੇ ਵੀ ਸੀਨੀਅਰ ਪਾਰਟੀ ਲੀਡਰ ਨੇ ਉਨ੍ਹਾਂ ਦੀ ਨਹੀਂ ਸੁਣੀ।

ਯਾਦ ਰਹੇ ਕਿ ਇਨ੍ਹਾਂ ਤਿਨਾਂ ਵਿਧਾਇਕਾਂ ਨੇ ਅਜੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਨਹੀਂ ਦਿੱਤਾ। ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਇਹ ਵੱਡਾ ਝਟਕਾ ਹੈ। ਕਾਂਗਰਸ ਹੁਣ ਤੱਕ ਇਹ ਪ੍ਰਚਾਰ ਕਰ ਰਹੀ ਸੀ ਕਿ ਰੁੱਸਿਆਂ ਨੂੰ ਮਨਾ ਲਿਆ ਹੈ ਪਰ ਇਨ੍ਹਾਂ ਅਸਤੀਫਿਆਂ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕਾਂਗਰਸ ਵਿੱਚ ਅਜੇ ਕਲੇਸ਼ ਜਾਰੀ ਹੈ।