Mohali News : ਅੰਬਾਲਾ- ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਸੁਖਮਨੀ ਸਕੂਲ ਡੇਰਾਬੱਸੀ ਨੇੜੇ ਬੀਤੀ ਦੇਰ ਰਾਤ ਸੜਕ ਪਾਰ ਕਰਦੇ ਸਮੇਂ ਇੱਕ ਤੇਂਦੂਏ ਦੀ ਕਾਰ ਨਾਲ ਟੱਕਰ ਹੋਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਅੰਬਾਲਾ ਉਤੇ ਅਚਾਨਕ ਤੇਂਦੁਆ ਬੀੜ ਵਿਚੋਂ ਨਿਕਲ ਕੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾਂਦੀ ਸੜਕ ਉਤੇ ਜਾਂਦੀ ਇਕ ਕਾਰ ਅੱਗੇ ਆ ਗਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਤੇਂਦੂਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

 


 

ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ, ਜਦੋਂ ਅਚਾਨਕ ਤੇਂਦੂਆ ਬੀੜ ਵਿਚੋਂ ਨਿਕਲ ਕੇ ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਜਾਂਦੀ ਇਕ ਕਾਰ ਅੱਗੇ ਆ ਗਿਆ। ਕਾਰ ਅਤੇ ਤੇਂਦੂਏ ਦੀ ਟੱਕਰ ਐਨੀ ਭਿਆਨਕ ਸੀ ਕਿ ਤੇਂਦੁਆ ਟੱਕਰ ਲੱਗਣ ਤੋਂ ਬਾਅਦ ਉੱਠ ਨਹੀਂ ਸਕਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


 

ਇਸ ਹਾਦਸੇ ਵਿੱਚ ਕਾਰ ਸਵਾਰ ਵੀ ਵਾਲ ਵਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਤੇਂਦੂਆ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਬਹਾਲ ਕਰਵਾਈ। ਹੈਲਾ ਇੰਡੀਆ ਫੈਕਟਰੀ ਕੋਲ ਦੋਵੇਂ ਪਾਸੇ ਡੇਰਾਬੱਸੀ ਦਾ ਜੰਗਲੀ ਖੇਤਰ ਹੈ ,ਜਿੱਥੋਂ ਉਹ ਨਿਕਲ ਕੇ ਰਿਹਾਇਸ਼ੀ ਖੇਤਰ ਵਲ ਜਾ ਰਿਹਾ ਸੀ।  

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੰਗਲ ਦੀ ਸਰਕਾਰੀ ਆਈਟੀਈ ਵਿੱਚ ਇੱਕ ਕੁੱਤਾ ਗਾਇਬ ਹੋ ਗਿਆ ਸੀ। ਜਦੋਂ ਇਸ ਸਬੰਧੀ ਆਈਟੀਈ ਦੇ ਪ੍ਰਬੰਧਕਾਂ ਵਲੋਂ CCTV ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਹੋ ਉਹ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਕੇ ਉਕਤ ਕੁੱਤੇ ਨੂੰ ਤਾਂ ਰਾਤ ਦੇ ਵਖ਼ਤ ਤੇਂਦੂਏ ਵਲੋਂ ਸ਼ਿਕਾਰ ਬਣਾ ਲਿਆ ਗਿਆ ਹੈ ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।