ਚੰਡੀਗੜ੍ਹ: ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਧਮਕੀਆਂ ਦੇਣ ਵਾਲੇ ਨੌਜਵਾਨ ਪੁਲਿਸ ਅੜਿੱਕੇ ਆ ਗਿਆ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਪਿੰਡ ਪੂਹਲਾ ਦੇ ਜਸ ਪੂਹਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਸ ਪੂਹਲਾ ਨੇ ਫੇਸਬੁੱਕ ’ਤੇ ਪਾਈ ਪੋਸਟ ਵਿਚ ਕਿਹਾ ਸੀ, 'ਬਿਕਰਮ ਸਿੰਘ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਰਿਹਾ ਹੈ, ਹੁਣ ਤਕ ਅਸੀਂ ਚੁੱਪ ਸੀ, ਹੁਣ ਤੇਰਾ ਨੰਬਰ ਲੱਗੂ।' ਇਹ ਪੋਸਟ ਜੱਸ ਪੂਹਲਾ ਨੇ 46 ਹੋਰਨਾਂ ਨੂੰ ਅਟੈਚ ਕੀਤੀ ਸੀ।
ਦਰਅਸਲ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਵਿਚਾਲੇ ਜੰਗ ਚੱਲ ਰਹੀ ਹੈ। ਮਜੀਠੀਆ ਜੱਗੂ ਭਗਵਾਨਪੁਰੀਆ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਸਬੰਧਾਂ ਦੇ ਇਲਜ਼ਾਮ ਲਾ ਰਹੇ ਹਨ। ਇਸ ਗੱਲ਼ ਕਰਕੇ ਹੀ ਪਿਛਲੇ ਦਿਨੀਂ ਮਜੀਠੀਆ ਨੂੰ ਸੋਸ਼ਲ ਮੀਡੀਆਂ ਰਾਹੀਂ ਨੌਜਵਾਨ ਨੇ ਧਮਕੀ ਦਿੱਤੀ ਸੀ।
ਇਸ ਧਮਕੀ ਤੋਂ ਬਾਅਦ ਜਿੱਥੇ ਖੁਫ਼ੀਆ ਏਜੰਸੀਆਂ ਸਰਗਰਮ ਹੋ ਗਈਆਂ। ਪੰਜਾਬ ਪੁਲਿਸ ਦੇ ਸਾਈਬਰ ਕਰਾਇਮ ਸੈੱਲ ਨੇ ਧਮਕੀ ਭਰੀ ਪੋਸਟ ਪਾਉਣ ਵਾਲੇ ਨੌਜਵਾਨ ਦਾ ਪਤਾ ਲਾ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਉਕਤ ਫੇਸਬੁੱਕ ਅਕਾਊਂਟ ਉੱਪਰ ਸੁੱਖਾ ਕਾਹਲਵਾਂ ਦੀ ਤਸਵੀਰ ਲਾ ਕੇ ਜਸ ਪੂਹਲਾ ਵਾਲਾ ਲਿਖਿਆ ਹੋਇਆ ਹੈ ਜਦੋਂਕਿ ਹੇਠਾਂ ਜਸ ਬਠਿੰਡਾ ਵਾਲਾ, ਸੁੱਖਾ ਕਾਹਲਵਾਂ ਗਰੁੱਪ ਲਿਖਿਆ ਹੋਇਆ ਹੈ।
ਪੰਜਾਬ ਪੁਲਿਸ ਦਾ ਸਾਈਬਰ ਕਰਾਇਮ ਸੈੱਲ ਪਿਛਲੇ ਦੋ ਦਿਨ ਤੋਂ ਇਸ ਬਾਰੇ ਪਤਾ ਲਗਾ ਰਿਹਾ ਸੀ। ਆਖਰ ਪੁਲਿਸ ਨੇ ਧਮਕੀ ਦੇਣ ਵਾਲੇ ਉਕਤ ਨੌਜਵਾਨ ਨੂੰ ਪਿੰਡ ਪੂਹਲਾ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਹੈ।
ਗੈਂਗਸਟਰਾਂ ਦੇ ਨਿਸ਼ਾਨੇ 'ਤੇ ਮਜੀਠੀਆ, ਧਮਕੀ ਦੇਣ ਵਾਲੇ ਜਸ ਪੂਹਲਾ ਅੜਿੱਕੇ
ਏਬੀਪੀ ਸਾਂਝਾ
Updated at:
29 Dec 2019 04:08 PM (IST)
ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਧਮਕੀਆਂ ਦੇਣ ਵਾਲੇ ਨੌਜਵਾਨ ਪੁਲਿਸ ਅੜਿੱਕੇ ਆ ਗਿਆ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਪਿੰਡ ਪੂਹਲਾ ਦੇ ਜਸ ਪੂਹਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਸ ਪੂਹਲਾ ਨੇ ਫੇਸਬੁੱਕ ’ਤੇ ਪਾਈ ਪੋਸਟ ਵਿਚ ਕਿਹਾ ਸੀ, 'ਬਿਕਰਮ ਸਿੰਘ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਰਿਹਾ ਹੈ, ਹੁਣ ਤਕ ਅਸੀਂ ਚੁੱਪ ਸੀ, ਹੁਣ ਤੇਰਾ ਨੰਬਰ ਲੱਗੂ।' ਇਹ ਪੋਸਟ ਜੱਸ ਪੂਹਲਾ ਨੇ 46 ਹੋਰਨਾਂ ਨੂੰ ਅਟੈਚ ਕੀਤੀ ਸੀ।
- - - - - - - - - Advertisement - - - - - - - - -