ਰਮਨਦੀਪ ਕੌਰ ਦੀ ਰਿਪੋਰਟ
ਬਰਨਾਲਾ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਜਾਰੀ ਲੌਕਡਾਊਨ ‘ਚ ਢਿੱਲ ਦੇਣ ਮਗਰੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੜਕਾਂ ‘ਤੇ ਆਵਾਜਾਈ ਦੀ ਗਤੀ ਹੌਲ਼ੀ-ਹੌਲ਼ੀ ਰਫ਼ਤਾਰ ਫੜ੍ਹ ਰਹੀ ਹੈ। ਲੋਕਾਂ ਨੇ ਸ਼ੁਕਰ ਮਨਾਇਆ ਕਿ ਹੁਣ ਕਰੀਬ ਦੋ ਮਹੀਨਿਆਂ ਬਾਅਦ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਦਾ ਰਾਹ ਖੁੱਲ੍ਹ ਗਿਆ ਹੈ ਪਰ ਇਸ ਦੇ ਬਾਵਜੂਦ ਕੁਝ ਹਦਾਇਤਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ ਕਾਰਨ ਲੋਕ ਕਾਫ਼ੀ ਖੱਜਲ-ਖੁਆਰ ਹੋ ਰਹੇ ਹਨ।
ਪਹਿਲਾ ਘਰ ਤੋਂ ਬਾਹਰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਤੇ ਅਜਿਹਾ ਨਾ ਕਰਨ ਵਾਲੇ ਨੂੰ ਜ਼ੁਰਮਾਨਾ ਲਾਇਆ ਜਾਂਦਾ ਹੈ ਪਰ ਗੱਡੀ ‘ਚ ਜਾ ਰਹੇ ਲੋਕਾਂ ਨੂੰ ਵੀ ਮਾਸਕ ਨਾ ਪਾਉਣ ਬਦਲੇ ਉਨ੍ਹਾਂ ਦਾ ਚਲਾਨ ਕੀਤਾ ਜਾਣਾ ਲੋਕਾਂ ਨੂੰ ਗਲਤ ਜਾਪਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗੱਡੀ ‘ਚੋਂ ਬਾਹਰ ਆਉਣ ਵੇਲੇ ਮਾਸਕ ਲਾਜ਼ਮੀ ਹੋਣਾ ਚਾਹੀਦਾ ਹੈ। ਆਪਣੀ ਹੀ ਗੱਡੀ ‘ਚ ਮਾਸਕ ਨਾ ਪਾ ਕੇ ਬੈਠਣ ‘ਤੇ ਜੁਰਮਾਨਾ ਲਾਉਣਾ ਸਹੀ ਨਹੀਂ।
ਇਸ ਤੋਂ ਇਲਾਵਾ ਗੱਡੀ ‘ਚ ਤਿੰਨ ਜਣਿਆ ਦੇ ਬੈਠਣ ਦੇ ਨਿਯਮ ਨੇ ਵੀ ਆਮ ਲੋਕਾਂ ਨੂੰ ਡਾਹਢਾ ਪ੍ਰੇਸ਼ਾਨ ਕੀਤਾ ਹੋਇਆ ਹੈ। ਜੇਕਰ ਤਿੰਨ ਤੋਂ ਚਾਰ ਜਣੇ ਹੋਏ ਤਾਂ ਵੀ ਜ਼ੁਰਮਾਨੇ ਦਾ ਪ੍ਰਾਵਧਾਨ ਹੈ ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇੱਕ ਘਰ ‘ਚ 8-10 ਮੈਂਬਰ ਇਕੱਠੇ ਰਹਿ ਸਕਦੇ ਹਾਂ, ਇੱਕੋ ਰਸੋਈ ‘ਚ ਸਾਡੀ ਰੋਟੀ ਬਣਦੀ ਹੈ ਤਾਂ ਇੱਕ ਗੱਡੀ ‘ਚ ਕਿਤੇ ਜਾਣ ਵੇਲੇ ਪਰਿਵਾਰ ਦੇ ਚਾਰ ਜੀਅ ਇਕੱਠੇ ਕਿਉਂ ਨਹੀਂ ਬੈਠ ਸਕਦੇ।
ਲੋਕਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਮਜ਼ਬੂਰੀ ਹੁੰਦੀ ਹੈ ਕਿਤੇ ਇਕੱਠੇ ਜਾਣ ਲਈ ਤੇ ਘਰ ‘ਚ ਬੱਚਿਆ ਨੂੰ ਵੀ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ। ਅਜਿਹੇ ‘ਚ ਨਿਯਮ ਬਣਾਉਣ ਲੱਗਿਆ ਇਨ੍ਹਾਂ ਦੇ ਹਰ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਸੋਚ ਕੇ ਹੀ ਅਮਲੀ ਜਾਮਾ ਪਹਿਣਾਇਆ ਜਾਣਾ ਚਾਹੀਦਾ ਹੈ। ਆਮ ਲੋਕਾਂ ਦਾ ਮੰਨਣਾ ਹੈ ਕਿ ਉਹ ਸਰਕਾਰ ਵੱਲੋਂ ਕੋਰੋਨਾ ਖ਼ਿਲਾਫ਼ ਵਿੱਢੀ ਜੰਗ ‘ਚ ਉਨ੍ਹਾਂ ਦੇ ਨਾਲ ਹਨ ਪਰ ਪਹਿਲਾਂ ਹੀ ਲੌਕਡਾਊਨ ਨਾਲ ਝੰਬੇ ਹੋਇਆਂ ਨੂੰ ਹੋਰ ਖੱਜਲ ਖੁਆਰ ਨਾ ਕੀਤਾ ਜਾਵੇ।
ਕਰਫਿਊ ਖੁੱਲ੍ਹਣ ਦੇ ਬਾਵਜੂਦ ਲੋਕ ਡਾਹਢੇ ਪ੍ਰੇਸ਼ਾਨ, ਸੜਕਾਂ ‘ਤੇ ਲੱਗ ਰਹੀਆਂ ਲੰਮੀਆਂ ਕਤਾਰਾਂ
ਏਬੀਪੀ ਸਾਂਝਾ
Updated at:
02 Jun 2020 12:43 PM (IST)
ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਜਾਰੀ ਲੌਕਡਾਊਨ ‘ਚ ਢਿੱਲ ਦੇਣ ਮਗਰੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੜਕਾਂ ‘ਤੇ ਆਵਾਜਾਈ ਦੀ ਗਤੀ ਹੌਲ਼ੀ-ਹੌਲ਼ੀ ਰਫ਼ਤਾਰ ਫੜ੍ਹ ਰਹੀ ਹੈ। ਲੋਕਾਂ ਨੇ ਸ਼ੁਕਰ ਮਨਾਇਆ ਕਿ ਹੁਣ ਕਰੀਬ ਦੋ ਮਹੀਨਿਆਂ ਬਾਅਦ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਦਾ ਰਾਹ ਖੁੱਲ੍ਹ ਗਿਆ ਹੈ ਪਰ ਇਸ ਦੇ ਬਾਵਜੂਦ ਕੁਝ ਹਦਾਇਤਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ ਕਾਰਨ ਲੋਕ ਕਾਫ਼ੀ ਖੱਜਲ-ਖੁਆਰ ਹੋ ਰਹੇ ਹਨ।
- - - - - - - - - Advertisement - - - - - - - - -