ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਲਈ ਬੇਹੱਦ ਅਹਿਮ ਰਹਿਣ ਵਾਲੀਆਂ ਹਨ। ਇਹ ਚੋਣਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਭਵਿੱਖ ਤੈਅ ਕਰਨਗੀਆਂ, ਉੱਥੇ ਹੀ ਕੈਪਟਨ ਸਰਕਾਰ ਦੇ ਦੋ ਸਾਲਾਂ ਦਾ ਲੇਖਾ-ਜੋਖਾ ਵੀ ਹੋਏਗਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਬਾਗੀਆਂ ਦਾ ਭਵਿੱਖ ਵੀ ਇਨ੍ਹਾਂ ਚੋਣਾਂ 'ਤੇ ਹੀ ਨਿਰਭਰ ਹੈ।
ਯਾਦ ਰਹੇ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਹੋਏ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਹੈ ਜਦੋਂਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਲੀਡਰਾਂ ਨੇ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪੰਜਾਬ ਏਕਤਾ ਪਾਰਟੀ ਬਣਾਈ ਹੈ। ਇਹ ਧਿਰਾਂ ਚਾਹੇ ਕੋਈ ਸੀਟ ਨਾ ਵੀ ਜਿੱਤ ਸਕਣ ਪਰ ਚੋਣਾਂ ਵਿੱਚ ਕਿੰਨੀ ਵੋਟ ਫੀਸਦੀ ਲੈਂਦੇ ਹਨ, ਇਹ ਅਹਿਮ ਰਹੇਗਾ। ਇਸ ਕਰਕੇ ਇਨ੍ਹਾਂ ਪਾਰਟੀਆਂ ਵੱਲੋਂ ਕਈ ਹਲਕਿਆਂ ਵਿੱਚ ਰਲ ਕੇ ਚੱਲ਼ਣ ਦੀ ਰਣਨੀਤੀ ਵੀ ਅਪਣਾਈ ਜਾ ਰਹੀ ਹੈ।
ਪੰਜਾਬ ਦੇ ਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ 10 ਸਾਲ ਰਾਜ ਕਰਨ ਮਗਰੋਂ ਇਸ ਵੇਲੇ ਵੱਡੇ ਸੰਕਟ ਵਿੱਚ ਘਿਰੀ ਹੋਈ ਹੈ। ਸਾਲ 2017 ਵਿੱਚ ਸ਼ੁਰੂ ਹੋਇਆ ਹਾਰਾਂ ਦਾ ਸਿਲਸਿਲਾ ਬਰਕਰਾਰ ਹੈ। ਜੇਕਰ ਇਸ ਵਾਰ ਵੀ ਅਕਾਲੀ ਦਲ ਦਾ ਹਾਲ ਵਿਧਾਨ ਸਭਾ ਚੋਣਾਂ ਵਾਲਾ ਹੋਇਆ ਤਾਂ ਪਾਰਟੀ ਅੰਦਰ ਹੋਰ ਧਮਾਕੇ ਹੋਣ ਦੇ ਆਸਾਰ ਹਨ। ਪਾਰਟੀ 'ਤੇ ਬਾਦਲ ਪਰਿਵਾਰ ਦੇ ਕਬਜ਼ੇ ਨੂੰ ਹੋਰ ਵੱਡੀ ਚੁਣੌਤੀ ਮਿਲ ਸਕਦੀ ਹੈ।
ਆਮ ਆਦਮੀ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਚਾਰ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ ਸੀ ਪਰ ਆਪਸੀ ਖਿੱਚੋਤਾਣ ਤੇ ਫੁੱਟ ਤੇ ਪਾਰਟੀ ਦੇ ਖਾਤੇ ਸਿਰਫ 20 ਸੀਟਾਂ ਹੀ ਪੈਣ ਦਿੱਤੀਆਂ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਬਣਨ ਵਿੱਚ ਕਾਮਯਾਬ ਰਹੀ। ਇਸ ਮਗਰੋਂ ਪਾਰਟੀ ਫਿਰ ਟੁੱਟੀ ਤੇ ਹੁਣ ਆਪਣੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ।
ਪੰਜਾਬ ਲਈ ਬੜੀਆਂ ਅਹਿਮ ਰਹਿਣਗੀਆਂ ਲੋਕ ਸਭਾ ਚੋਣਾਂ, ਵੱਡੇ ਸਿਆਸੀ ਦਲਾਂ ਦਾ ਭਵਿੱਖ ਦਾਅ 'ਤੇ
ਏਬੀਪੀ ਸਾਂਝਾ
Updated at:
16 Apr 2019 02:53 PM (IST)
ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਲਈ ਬੇਹੱਦ ਅਹਿਮ ਰਹਿਣ ਵਾਲੀਆਂ ਹਨ। ਇਹ ਚੋਣਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਭਵਿੱਖ ਤੈਅ ਕਰਨਗੀਆਂ, ਉੱਥੇ ਹੀ ਕੈਪਟਨ ਸਰਕਾਰ ਦੇ ਦੋ ਸਾਲਾਂ ਦਾ ਲੇਖਾ-ਜੋਖਾ ਵੀ ਹੋਏਗਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਬਾਗੀਆਂ ਦਾ ਭਵਿੱਖ ਵੀ ਇਨ੍ਹਾਂ ਚੋਣਾਂ 'ਤੇ ਹੀ ਨਿਰਭਰ ਹੈ।
- - - - - - - - - Advertisement - - - - - - - - -