ਲੋਕ ਸਭਾ ਚੋਣਾਂ 2019 ਲਈ ਭਲਕੇ ਆਖ਼ਰੀ ਤੇ ਸੱਤਵੇਂ ਗੇੜ ਤਹਿਤ 59 ਸੀਟਾਂ 'ਤੇ ਵੋਟਿੰਗ ਹੋਵੇਗੀ। ਆਖ਼ਰੀ ਗੇੜ ਦੀ ਵੋਟਿੰਗ ਖ਼ਤਮ ਹੁੰਦੇ ਹੀ ਐਗ਼ਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣਗੇ। ਏਬੀਪੀ ਨਿਊਜ਼ 'ਤੇ ਸ਼ਾਮ ਚਾਰ ਵਜੇ ਤੋਂ ਐਗ਼ਜ਼ਿਟ ਪੋਲ ਦੀ ਨਾਨ ਸਟਾਪ ਕਵਰੇਜ ਸ਼ੁਰੂ ਹੋ ਜਾਵੇਗੀ, ਜਿਨ੍ਹਾਂ ਵਿੱਚ ਸਾਰੇ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।


ਏਬੀਪੀ ਨਿਊਜ਼ ਦੇ ਐਗ਼ਜ਼ਿਟ ਪੋਲ ਦੇ ਨਤੀਜੇ ਟੈਲੀਵਿਜ਼ਨ ਦੇ ਨਾਲ-ਨਾਲ ਖ਼ਾਸ ਤੌਰ 'ਤੇ ਮੋਬਾਈਲ ਐਪ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੇਖੇ ਜਾ ਸਕਦੇ ਹਨ।

ਪੰਜਾਬੀ ਵਿੱਚ ਨਤੀਜੇ ਦੇਖਣ ਲਈ ਏਬੀਪੀ ਸਾਂਝਾ ਦੀ ਵੈੱਬਸਾਈਟ 'ਤੇ 19 ਮਈ ਨੂੰ ਸ਼ਾਮ ਵੇਲੇ ਜੁੜੋ। ਇਹ ਨਤੀਜੇ ਏਬੀਪੀ ਸਾਂਝਾ ਦੇ ਅਧਿਕਾਰਤ ਫੇਸਬੁੱਕ ਪੇਜ www.facebook.com/abpsanjha/ ਅਤੇ ਜਾਂ ਟਵਿੱਟਰ ਅਕਾਊਂਟ https://twitter.com/abpsanjha 'ਤੇ ਦੇਖੇ ਜਾ ਸਕਦੇ ਹਨ।