ਚੰਡੀਗੜ੍ਹ: ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਅੱਜ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਅਜਿਹੇ ‘ਚ ਸੂਬੇ ‘ਚ ਕਿਹੜੇ ਹਲਕੇ ‘ਚ ਸਭ ਤੋਂ ਜ਼ਿਆਦਾ ਵੋਟਿੰਗ ਹੋਵੇਗੀ ਇਸ ਬਾਰੇ ਵੀ ਅੱਜ ਪਤਾ ਲੱਗ ਜਾਵੇਗਾ। ਪਿਛਲੇ ਵਾਰ ਦੀ ਗੱਲ ਕਰੀਏ ਤਾਂ 2014 ਦੀਆਂ ਲੋਕ ਸਭਾ ਚੋਣਾਂ ‘ਚ ਸੰਗਰੂਰ ‘ਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਸੀ। 2014 ‘ਚ ਇੱਥੇ 77.51% ਵੋਟਾਂ ਪਈਆਂ ਸੀ।
2014 ਦੀਆਂ ਲੋਕ ਸਭਾ ਚੋਣਾਂ ਚ’ 13 ਵਿੱਚੋਂ 5 ਅਜਿਹੀਆਂ ਸੀਟਾਂ ਸੀ ਜਿੱਥੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਵੋਟਿੰਗ ਕੀਤੀ ਸੀ। ਇਸ ‘ਚ ਸਭ ਤੋਂ ਪਹਿਲਾ ਨੰਬਰ ਸੰਗਰੂਰ ਦਾ ਹੈ ਇੱਥੇ 77.51% ਵੋਟਿੰਗ ਹੋਈ ਸੀ। ਦੂਜੇ ਨੰਬਰ ‘ਤੇ ਬਠਿੰਡਾ ਲੋਕ ਸਭਾ ਸੀਟ ‘ਤੇ 77.46% ਵੋਟਿੰਗ ਹੋਈ ਸੀ। ਇਸ ਲਿਸਟ ‘ਚ ਤੀਜੇ ਨੰਬਰ ‘ਤੇ ਫਤਹਿਗੜ੍ਹ ਸਾਹਿਬ ਰਿਹਾ ਜਿੱਥੇ 73.99 ਫੀਸਦੀ ਵੋਟਿੰਗ ਹੋਈ ਸੀ ਤੇ ਚੌਥੇ ਨੰਬਰ ‘ਤੇ ਫਿਰੋਜ਼ਪੁਰ ਸੀਟ ਸੀ ਜਿੱਥੇ 72.76 ਫੀਸਦ ਵੋਟਿੰਗ, 5ਵੇਂ ਨੰਬਰ ‘ਤੇ ਫਰੀਦਕੋਟ ‘ਚ 71.11% ਮਤਦਾਨ ਹੋਇਆ ਸੀ।
ਖੰਡੂਰ ਸਾਹਿਬ ਦੇ ਬਾਬਾ ਬਕਾਲਾ ‘ਚ ਸਭ ਤੋਂ ਘੱਟ 59.65 ਫੀਸਦ ਵੋਟਿੰਗ ਹੋਈ ਸੀ। ਇਸ ਲਿਸਟ ‘ਚ ਦੂਜਾ ਨੰਬਰ ਅੰਮ੍ਰਿਤਸਰ ਵੈਸਟ ਦਾ ਸੀ ਜਿੱਥੇ 60.63 % ਵੋਟਿੰਗ, ਤੀਜੇ ਨੰਬਰ ‘ਚ ਫਿਰੋਜ਼ਪੁਰ ਸਿਟੀ ‘ਚ 61.31%, ਚੌਥੇ ਸਥਾਨ ‘ਤੇ ਹੁਸ਼ਿਆਰਪੁਰ ਦਾ ਹਰਗੋਬਿੰਦਪੁਰ 61.76% ਤੇ ਪੰਜਵੇਂ ਨੰਬਰ ‘ਤੇ ਜਲੰਧਰ ਕੈਂਟ 63.11 ਫੀਸਦ ਵੋਟਿੰਗ ਹੋਈ ਸੀ।
ਪਿਛਲੀ ਵਾਰ ਸੰਗਰੂਰ ਵਾਲਿਆਂ ਨੇ ਗੱਡੇ ਸੀ ਝੰਡੇ, ਇਸ ਵਾਰ ਕੌਣ ਮਾਰੂ ਬਾਜ਼ੀ
ਏਬੀਪੀ ਸਾਂਝਾ
Updated at:
19 May 2019 11:42 AM (IST)
ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਅੱਜ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਅਜਿਹੇ ‘ਚ ਸੂਬੇ ‘ਚ ਕਿਹੜੇ ਹਲਕੇ ‘ਚ ਸਭ ਤੋਂ ਜ਼ਿਆਦਾ ਵੋਟਿੰਗ ਹੋਵੇਗੀ ਇਸ ਬਾਰੇ ਵੀ ਅੱਜ ਪਤਾ ਲੱਗ ਜਾਵੇਗਾ।
- - - - - - - - - Advertisement - - - - - - - - -