ਚੰਡੀਗੜ੍ਹ: ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ ਜਿਸ ਦੇ ਹਲਫ਼ਨਾਮੇ ਵਿੱਚ ਉਨ੍ਹਾਂ ਆਪਣੀ ਪੂਰੀ ਜਾਇਦਾਦ ਦਾ ਬਿਓਰਾ ਦਿੱਤਾ ਹੈ। ਕੇਵਲ ਢਿੱਲੋਂ ਅਕਸਰ ਆਪਣੀ ਜਾਇਦਾਦ ਕਰਕੇ ਚਰਚਾਵਾਂ ਦਾ ਵਿਸ਼ਾ ਰਹੇ ਹਨ। ਜੇ ਕੇਵਲ ਢਿੱਲੋਂ ਦੇ ਨਾਮਜ਼ਦਗੀ ਪੱਤਰ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਾਂਗਰਸ ਦੇ ਇਸ ਲੀਡਰ ਕੋਲ ਕੁੱਲ 16 ਲੱਖ ਦੀਆਂ ਘੜੀਆਂ ਮੌਜੂਦ ਹਨ। ਕਾਰਾਂ ਕੇਵਲ ਢਿੱਲੋਂ 23 ਲੱਖ ਰੁਪਏ ਦੀ ਕੀਮਤ ਵਾਲੀ ਲੈਕਸਸ ਗੱਡੀ ਦੇ ਮਾਲਕ ਹਨ। ਸੋਨਾ ਤੇ ਹੀਰੇ ਹੀਰੇ- 3.82 ਲੱਖ ਰੁਪਏ ਸੋਨਾ- 1932 ਗ੍ਰਾਮ (62 ਲੱਖ ਰੁਪਏ) ਕੇਵਲ ਢਿੱਲੋਂ ਦੀ ਪਤਨੀ ਮਨਜੀਤ ਢਿੱਲੋਂ ਕੋਲ ਮੌਜੂਦ ਗਹਿਣਿਆਂ ਦਾ ਵੇਰਵਾ ਸੋਨਾ- 4352 ਗਰਾਮ (1.40 ਕਰੋੜ ਰੁਪਏ) ਹੀਰੇ- 68.96 ਲੱਖ ਰੁਪਏ ਘੜੀਆਂ ਕੇਵਲ ਸਿੰਘ ਢਿੱਲੋਂ ਕੋਲ 16.5 ਲੱਖ ਰੁਪਏ ਦੀਆਂ ਘੜੀਆਂ ਹਨ। ਇਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਘੜੀਆਂ ਬੇਹੱਦ ਪਸੰਦ ਹਨ। ਬੈਂਕ ਖ਼ਾਤੇ ਖ਼ਾਤਾ 1- 44 ਹਜ਼ਾਰ ਖ਼ਾਤਾ 2- 4,928 ਰੁਪਏ ਖ਼ਾਤਾ 3- 55 ਹਜ਼ਾਰ ਰੁਪਏ ਖ਼ਾਤਾ 4- 19 ਹਜ਼ਾਰ ਰੁਪਏ ਖ਼ਾਤਾ 5- 20.27 ਕਰੋੜ ਰੁਪਏ ਖ਼ਾਤਾ 6- 1.6 ਲੱਖ ਰੁਪਏ ਢਿੱਲੋਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਮਨਜੀਤ ਢਿੱਲੋਂ ਦੇ ਵੀ ਪੰਜ ਬੈਂਕਾਂ ਵਿੱਚ ਵੱਖ-ਵੱਖ ਖ਼ਾਤੇ ਹਨ। ਖ਼ਾਤਾ 1- 23.99 ਹਜ਼ਾਰ ਰੁਪਏ ਖ਼ਾਤਾ 2- 85 ਲੱਖ ਰੁਪਏ ਖ਼ਾਤਾ 3- 42 ਹਜ਼ਾਰ ਰੁਪਏ ਖ਼ਾਤਾ 4- 7.5 ਲੱਖ ਰੁਪਏ ਖ਼ਾਤਾ 5- 10.31 ਕਰੋੜ ਰੁਪਏ ਜ਼ਮੀਨ ਕੇਵਲ ਸਿੰਘ ਢਿੱਲੋਂ ਕੋਲੇ ਕਿਸੇ ਤਰ੍ਹਾਂ ਦੀ ਖੇਤੀਬਾੜੀ ਜ਼ਮੀਨ ਨਹੀਂ ਹੈ, ਪਰ ਉਹ 30 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਹਾਲਾਂਕਿ ਜਾਇਦਾਦ ਦੇ ਮਾਮਲੇ ਵਿੱਚ ਕੇਵਲ ਸਿੰਘ ਢਿੱਲੋਂ ਦੀ ਪਤਨੀ ਉਨ੍ਹਾਂ ਤੋਂ ਕਿਤੇ ਵੱਧ ਹਨ। ਚੰਡੀਗੜ੍ਹ, ਗੁੜਗਾਓਂ, ਦਿੱਲੀ ਤੇ ਸਪੇਨ ਵਿੱਚ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਫਲੈਟ ਮੌਜੂਦ ਹਨ। ਇਨ੍ਹਾਂ ਦੀ ਕੀਮਤ 50.46 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਢਿੱਲੋਂ ਦੀ ਪਤਨੀ ਮਨਜੀਤ ਢਿੱਲੋਂ ਚਾਰ ਏਕੜ ਜ਼ਮੀਨ ਦੀ ਮਾਲਕਣ ਹਨ। ਇਸ ਜ਼ਮੀਨ ਦੀ ਕੁੱਲ ਕੀਮਤ 50 ਲੱਖ ਰੁਪਏ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਦਾ ਗਮਾਡਾ ਦਾ ਇੱਕ ਪਲਾਟ ਵੀ ਹੈ।