ਫਿਰੋਜ਼ਪੁਰ: ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਰੁਝਾਨ ਆ ਰਹੇ ਹਨ। ਇਨ੍ਹਾਂ ਮੁਤਾਬਕ ਫਿਰੋਜ਼ਪੁਰ ਵਿੱਚ ਸੁਖਬੀਰ ਬਾਦਲ 1,86,396 ਵੋਟਾਂ ਨਾਲ ਲੀਡ ਕਰ ਰਹੇ ਹਨ। ਉਨ੍ਹਾਂ ਨੂੰ ਹੁਣ ਤਕ ਦੇ ਰੁਝਾਨਾਂ ਮੁਤਾਬਕ 5,85,043 ਵੋਟਾਂ ਪਈਆਂ ਹਨ।
ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਾਲ ਹੋ ਰਿਹਾ ਹੈ। ਸ਼ੇਰ ਸਿੰਘ ਘੁਬਾਇਆ ਨੂੰ ਹੁਣ ਤਕ 3,98,647 ਵੋਟਾਂ ਪਈਆਂ ਹਨ। ਸੂਬੇ ਵਿੱਚ ਕੁੱਲ 13 ਸੀਟਾਂ ਹਨ ਤੇ ਇਨ੍ਹਾਂ 'ਤੇ 278 ਉਮੀਦਵਾਰ ਮੈਦਾਨ ਵਿੱਚ ਹਨ।
ਪੂਰੇ ਸੂਬੇ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਹੁਣ ਤਕ 13 ਵਿੱਚੋਂ 8 ਸੀਟਾਂ 'ਤੇ ਕਾਂਗਰਸ, 4 'ਤੇ ਅਕਾਲੀ ਦਲ-ਬੀਜੇਪੀ ਤੇ ਇੱਕ ਸੀਟ 'ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਹੁਸ਼ਿਆਰਪੁਰ ਦੀ ਤਸਵੀਰ ਸਾਫ ਹੋ ਗਈ ਹੈ। ਇੱਥੋਂ ਬੀਜੇਪੀ ਦੇ ਉਮੀਦਵਾਰ ਸੋਮ ਪ੍ਰਕਾਸ਼ ਨੇ ਜਿੱਤ ਦਰਜ ਕਰ ਲਈ ਹੈ। ਇਸੇ ਤਰ੍ਹਾਂ ਲੁਧਿਆਣਾ ਤੋਂ ਵੀ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਜਿੱਤ ਗਏ ਹਨ।
ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਨੇ ਘੁਬਾਇਆ ਨੂੰ ਬੁਰੀ ਤਰ੍ਹਾਂ ਰੋਲਿਆ
ਏਬੀਪੀ ਸਾਂਝਾ
Updated at:
23 May 2019 02:33 PM (IST)
ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਰੁਝਾਨ ਆ ਰਹੇ ਹਨ। ਇਨ੍ਹਾਂ ਮੁਤਾਬਕ ਫਿਰੋਜ਼ਪੁਰ ਵਿੱਚ ਸੁਖਬੀਰ ਬਾਦਲ 1,86,396 ਵੋਟਾਂ ਨਾਲ ਲੀਡ ਕਰ ਰਹੇ ਹਨ। ਉਨ੍ਹਾਂ ਨੂੰ ਹੁਣ ਤਕ ਦੇ ਰੁਝਾਨਾਂ ਮੁਤਾਬਕ 5,85,043 ਵੋਟਾਂ ਪਈਆਂ ਹਨ।
- - - - - - - - - Advertisement - - - - - - - - -