Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉਪਰ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ’ਹਊਮੈ’ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਹੈ। ਇਸੇ ਕਾਰਨ ਹੀ ਕੇਂਦਰ ਸਰਕਾਰ ਨੇ ਪੰਜਾਬ ਦੀ 933 ਕਰੋੜ ਰੁਪਏ ਦੀ ਗ੍ਰਾਂਟ ਰੋਕੀ ਹੈ।


ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ’ਹਊਮੈ’ ਪੰਜਾਬ ਨੂੰ ਬਹੁਤ ਮਹਿੰਗੀ ਪਈ ਹੈ। ਕੇਂਦਰ ਸਰਕਾਰ ਨੇ ਸਿਹਤ ਵਿਭਾਗ ਵੱਲੋਂ ਇਸ ਨਾਲ ਹਸਤਾਖ਼ਰ ਕੀਤੇ ਐਮਓਯੂ ਯਾਨੀ ਲਿਖਤੀ ਸਮਝੌਤੇ ਦੀ ਉਲੰਘਣਾ ਕਾਰਨ 933 ਕਰੋੜ ਰੁਪਏ ਦੀ ਗ੍ਰਾਂਟ ਰੋਕ ਲਈ ਹੈ।


ਨਤੀਜਾ
1. ਪੰਜਾਬ ਦੀ ਗ੍ਰਾਂਟ ਰੁਕੀ, ਪੰਜਾਬੀਆਂ ਦਾ ਨੁਕਸਾਨ।
2. ਉਲੰਘਣਾ ਕਰਕੇ ਕਰੋੜਾਂ ਰੁਪਏ ਭਗਵੰਤ ਮਾਨ ਦੀ ਫੋਟੋ ਲਾਉਣ ’ਤੇ ਫੂਕੇ।
3. ਫੋਟੋ ਲਗਾ ਕੇ ਸੈਂਕੜੇ ਕਰੋੜ ਰੁਪਏ ਇਸ ਦੇ ਪ੍ਰਚਾਰ ’ਤੇ ਫੂਕੇ।
4. ਗ੍ਰਾਂਟ ਰੁਕਣ ਕਾਰਨ ਪੰਜਾਬ ਵਿੱਚ ਸਿਹਤ ਸੇਵਾਵਾਂ ਹੋਈਆਂ ਪ੍ਰਭਾਵਿਤ, ਲੋਕਾਂ ਨੂੰ ਪਈ ਮਾਰ।



ਮਜੀਠੀਆ ਨੇ ਅੱਗੇ ਲਿਖਿਆ ਕਿ ਇੱਥੇ ਹੀ ਬੱਸ ਨਹੀਂ ਬਲਕਿ ਪੰਜ ਪਿਆਰਿਆਂ ਦੇ ਨਾਂ ’ਤੇ ਸਥਿਤ ਸਿਹਤ ਕੇਂਦਰਾਂ ਦਾ ਨਾਂ ਵੀ ਬਦਲ ਕੇ ਭਗਵੰਤ ਮਾਨ ਦੇ ਨਾਂ ’ਤੇ ਰੱਖ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੇਂਦਰ ਸਰਕਾਰ ਨੇ ਵਿਸਥਾਰ ਨਾਲ ਸਾਰੇ ਹਾਲਾਤ ਸਮਝਾਏ ਪਰ ਹਾਈ ਕਮਾਂਡ ਤੋਂ ਡਰਦਿਆਂ ਉਨ੍ਹਾਂ ਚੁੱਪ ਵੱਟੀ, ਅਸਲ ਨੁਕਸਾਨ ਕਿਸਦਾ, ਪੰਜਾਬੀਆਂ ਦਾ।
ਭਗਵੰਤ ਮਾਨ ਜੀ ਕੁਝ ਤਾਂ ਸ਼ਰਮ ਕਰੋ
ਕਿਉਂ ਪੰਜਾਬ ਦਾ ਬੇੜਾ ਗਰਕ ਕਰਨ ’ਤੇ ਲੱਗੇ
ਪੰਜਾਬੀਆਂ ਦੇ ਹਰ ਸਵਾਲ ਦਾ ਜਵਾਬ ਦੇਣਾ ਪੈਣਾ ਅੱਜ ਨਹੀਂ ਤਾਂ ਕੱਲ੍ਹ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।