ਲੁਧਿਆਣਾ: ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵੱਲ ਵਾਪਸ ਆ ਰਹੀ ਡੋਲੀ ਵਾਲੀ ਕਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਢੰਡਾਰੀ ਕਲਾ ਨੇੜੇ ਵਿਆਹ ਵਾਲੀ ਕਾਰ ਦੀ ਇੱਕ ਕੰਬਾਈਨ ਨਾਲ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ਵਿੱਚ ਨਵੀਂ ਵਿਆਹੀ ਲਾੜੀ ਸਮੇਤ 4 ਜਣਿਆਂ ਦੀ ਮੌਤ ਹੋ ਗਈ।
ਹਾਦਸੇ ਵਿੱਚ ਕੰਬਾਈਨ ਦਾ ਡਰਾਈਵਰ ਤੇ 2 ਬਾਰਾਤੀ ਵੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਜ਼ਰੀਨਾ, ਹਿਨਾ (ਲਾੜੀ), ਜਮਸ਼ੇਦ ਆਲਮ ਤੇ ਹੁਸੰਨਾ ਵਜੋਂ ਹੋਈ ਹੈ।