ਬਰਗਰਾਂ ਦੀ ਰੇਹੜੀ ਲਾਉਣ ਵਾਲਾ ਚੋਣ ਮੈਦਾਨ 'ਚ, ਸੁਰੱਖਿਆ ਮੁਲਾਜ਼ਮਾਂ ਨੂੰ ਰੱਖਣ ਲਈ ਨਹੀਂ ਥਾਂ
ਏਬੀਪੀ ਸਾਂਝਾ | 26 Apr 2019 12:01 PM (IST)
ਨਾਮਜ਼ਦਗੀ ਭਰਨ ਤੋਂ ਬਾਅਦ ਨਿਯਮ ਮੁਤਾਬਕ ਰਵਿੰਦਰਪਾਲ ਸਿੰਘ ਨੂੰ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਹਨ ਜੋ ਗਿਣਤੀ ਵਾਲੇ ਦਿਨ ਤਕ ਉਨ੍ਹਾਂ ਨਾਲ ਰਹਿਣਗੇ। ਰਵਿੰਦਰਪਾਲ ਸਿੰਘ ਸਮਰਾਲਾ ਚੌਕ ਇਲਾਕੇ ਵਿੱਚ ਆਪਣੀ ਮਾਂ ਨਾਲ ਰਹਿੰਦੇ ਹਨ। ਉਨ੍ਹਾਂ ਕੋਲ ਦੋ ਕਮਰਿਆਂ ਦਾ ਮਕਾਨ ਹੈ। ਇੱਕ ਕਮਰੇ ਵਿੱਚ ਆਪਣੀ ਮਾਂ ਨਾਲ ਰਹਿੰਦੇ ਹਨ ਤੇ ਦੂਜੇ ਕਮਰੇ ਵਿੱਚ ਬਰਗਰ ਤਿਆਰ ਹੁੰਦੇ ਹਨ।
ਲੁਧਿਆਣਾ: ਲੁਧਿਆਣਾ ਲੋਕ ਸਭਾ ਹਲਕੇ ਤੋਂ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਬਰਗਰ ਦੀ ਰੇਹੜੀ ਲਾਉਣ ਵਾਲੇ ਰਵਿੰਦਰਪਾਲ ਸਿੰਘ ਵੀ ਚੋਣ ਲੜ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਨਾਮਜ਼ਦਗੀ ਪੱਤਰ ਸੌਂਪ ਦਿੱਤਾ ਹੈ। ਦਸਤਾਵੇਜ਼ਾਂ ਮੁਤਾਬਕ ਰਵਿੰਦਰਪਾਲ ਸਿੰਘ 8ਵੀਂ ਪਾਸ ਹਨ। ਇਸ ਦੇ ਇਲਾਵਾ ਜਮਾਲਪੁਰ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਆਈਪੀਸੀ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਵੀ ਦਰਜ ਹੈ। ਨਾਮਜ਼ਦਗੀ ਭਰਨ ਤੋਂ ਬਾਅਦ ਨਿਯਮ ਮੁਤਾਬਕ ਰਵਿੰਦਰਪਾਲ ਸਿੰਘ ਨੂੰ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਹਨ ਜੋ ਗਿਣਤੀ ਵਾਲੇ ਦਿਨ ਤਕ ਉਨ੍ਹਾਂ ਨਾਲ ਰਹਿਣਗੇ। ਰਵਿੰਦਰਪਾਲ ਸਿੰਘ ਸਮਰਾਲਾ ਚੌਕ ਇਲਾਕੇ ਵਿੱਚ ਆਪਣੀ ਮਾਂ ਨਾਲ ਰਹਿੰਦੇ ਹਨ। ਉਨ੍ਹਾਂ ਕੋਲ ਦੋ ਕਮਰਿਆਂ ਦਾ ਮਕਾਨ ਹੈ। ਇੱਕ ਕਮਰੇ ਵਿੱਚ ਆਪਣੀ ਮਾਂ ਨਾਲ ਰਹਿੰਦੇ ਹਨ ਤੇ ਦੂਜੇ ਕਮਰੇ ਵਿੱਚ ਬਰਗਰ ਤਿਆਰ ਹੁੰਦੇ ਹਨ। ਹੁਣ ਸਵਾਲ ਇਹ ਹੈ ਕਿ ਦੋਵਾਂ ਗੰਨਮੈਨਾਂ ਨੂੰ ਰੱਖਿਆ ਕਿੱਥੇ ਜਾਏਗਾ? ਇਸ ਲਈ ਉਨ੍ਹਾਂ ਗਲੀ ਵਿੱਚ ਹੀ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਕਮਰਾ ਲੈ ਲਿਆ ਹੈ। ਨਾਮਜ਼ਦਗੀ ਪਿੱਛੋਂ ਰਵਿੰਦਰਪਾਲ ਸਿੰਘ ਇੱਕ ਐਕਟਿਵਾ 'ਤੇ ਗੰਨਮੈਨ ਨੂੰ ਨਾਲ ਲੈ ਕੇ ਆਪਣੀ ਬਰਗਰਾਂ ਦੀ ਰੇਹੜੀ ਤਕ ਪਹੁੰਚੇ। ਉਨ੍ਹਾਂ ਕੋਲ ਇੱਕ ਹੀ ਐਕਟਿਵਾ ਹੈ। ਇਸ ਲਈ ਦੂਜੇ ਗੰਨਮੈਨ ਨੂੰ ਘਰ ਹੀ ਛੱਡਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਗੰਨਮੈਨਜ਼ ਨੂੰ ਨਾਲ ਲੈ ਕੇ ਚੱਲਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ।