ਚੰਡੀਗੜ੍ਹ: ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਅਸਤੀਫ਼ੇ ਪਿੱਛੋਂ ਸੁਖਪਾਲ ਖਹਿਰਾ ਨੇ ਸਪੀਕਰ ਨੂੰ ਆਪਣਾ ਅਸਤੀਫ਼ਾ ਸੌਪ ਦਿੱਤਾ ਹੈ। ਇਸ ਪਿੱਛੋਂ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ 'ਤੇ ਖ਼ਤਰੇ ਦੇ ਬੱਦਲ ਮੰਡਰੀ ਰਹੇ ਹਨ। ਇਸ 'ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਸੂਲਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕੁਰਸੀ ਜਾਂਦੀ ਤਾਂ ਜਾਏ, ਪਰ ਉਹ ਆਪਣੇ ਅਸੂਲ ਨਹੀਂ ਛੱਡਣਗੇ। ਦੱਸ ਦੇਈਏ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸਬੰਧਤ ਖ਼ਬਰ: ਮਾਨਸ਼ਾਹੀਆ ਦਾ 'ਆਪ' ਨੂੰ ਦੂਹਰਾ ਝਟਕਾ
ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਤੇ ਪਾਰਟੀ ਨੂੰ ਕੋਈ ਪਰਵਾਹ ਨਹੀਂ ਹੀ ਕਿ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਰਹਿੰਦੀ ਹੈ ਜਾਂ ਨਹੀਂ, ਪਰ ਉਹ ਅਸੂਲ ਨਹੀਂ ਛੱਡਣਗੇ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪਹਿਲਾਂ ਅਸੂਲਾਂ ਕਰਕੇ 49 ਦਿਨਾਂ ਦੀ ਸਰਕਾਰ ਛੱਡ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਅਸੂਲ ਨਹੀਂ ਛੱਡਣਗੇ।
ਇਹ ਵੀ ਪੜ੍ਹੋ: ਮਾਨਸ਼ਾਹੀਆ ਦੇ ਝਟਕੇ ਮਗਰੋਂ ਭਗਵੰਤ ਨੇ ਕੱਢੀ ਭੜਾਸ, ਖਹਿਰਾ 'ਤੇ ਵੱਡੇ ਇਲਜ਼ਾਮ
ਚੀਮਾ ਨੇ ਕਿਹਾ ਕਿ ਮਾਨਸ਼ਾਹੀਆ ਦੇ ਅਸਤੀਫ਼ੇ ਤੋਂ ਸਪਸ਼ਟ ਹੈ ਕਿ 'ਆਪ' ਦੀ ਟਿਕਟ ਤੋਂ ਜਿਹੜੇ ਲੀਡਰ ਜਿੱਤੇ ਸੀ, ਉਹ ਲਾਲਚ ਤੇ ਪੈਸੇ ਕਰਕੇ ਪਾਰਟੀ ਛੱਡ ਕੇ ਜਾ ਰਹੇ ਹਨ। ਅਜਿਹੇ ਲੋਕਾਂ ਨੂੰ ਲੋਕ ਸਬਕ ਸਿਖਾਉਣਗੇ। ਜਦੋਂ ਵੀ ਅਜਿਹੇ ਲੋਕ ਦੁਬਾਰਾ ਜ਼ਿਮਨੀ ਚੋਣਾਂ ਦੌਰਾਨ ਲੋਕਾਂ ਦੀ ਅਦਾਲਤ ਵਿੱਚ ਆਉਣਗੇ ਤਾਂ ਲੋਕ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੀਤਾ ਫਰੰਟ ਬਣਾਇਆ ਸੀ। ਪਹਿਲਾਂ ਸੁਖਪਾਲ ਖਹਿਰਾ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਚੁੱਕੇ ਸਨ।
ਮਾਨਸ਼ਾਹੀਆ ਦੇ ਅਸਤੀਫ਼ੇ ਬਾਅਦ ਬੋਲੇ ਚੀਮਾ, 'ਕੁਰਸੀ ਜਾਂਦੀ ਤਾਂ ਜਾਏ, ਅਸੂਲ ਨਹੀਂ ਛੱਡਣੇ'
ਏਬੀਪੀ ਸਾਂਝਾ Updated at: 26 Apr 2019 09:59 AM (IST)