ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਨੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਉਨ੍ਹਾਂ ਕਾਂਗਰਸ ਉਮੀਦਵਾਰ ਸਨੀ ਦਿਓਲ 'ਤੇ ਹਮਲਾ ਕਰਦਿਆਂ ਕਿਹਾ ਕਿ ਸਨੀ ਦਿਓਲ ਨਲ਼ਕੇ ਪੁੱਟਣ ਲਈ ਮਸ਼ਹੂਰ ਹਨ, ਜਦਕਿ ਉਹ ਗਰੀਬਾਂ ਦੇ ਘਰਾਂ ਵਿੱਚ ਨਲ਼ਕੇ ਲਗਵਾ ਕੇ ਦੇਣ ਲਈ ਜਾਣੇ ਜਾਂਦੇ ਹਨ। ਇਸ ਦੌਰਾਨ ਪੀਟਰ ਮਸੀਹ ਨੇ ਵੱਡੇ ਫ਼ਰਕ ਨਾਲ ਚੋਣਾਂ ਜਿੱਤਣ ਦਾ ਦਾਅਵਾ ਕੀਤਾ ਹੈ।


ਇਸ ਮੌਕੇ ਪੀਟਰ ਮਸੀਹ ਨਾਲ ਪਾਰਟੀ ਇੰਚਾਰਜ ਅਮਨ ਅਰੋੜਾ ਨੇ ਕਿਹਾ ਕਿ ਬੀਜੇਪੀ ਨੇ ਪਿਛਲੇ 5 ਸਾਲਾਂ ਦੌਰਾਨ ਸਿਰਫ਼ ਜੁਮਲੇਬਾਜ਼ੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਸਿਰਫ ਜੁਮਲੇ ਹੀ ਸੁਣਾਏ ਹਨ, ਕੰਮ ਕੋਈ ਨਹੀਂ ਕੀਤਾ।
ਅਰੋੜਾ ਨੇ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਨੂੰ ਆਪਣੇ ਲੀਡਰਾਂ 'ਤੇ ਭਰੋਸਾ ਨਹੀਂ। ਇਸ ਲਈ ਉਹ ਅਦਾਕਾਰਾਂ ਦਾ ਸਾਥ ਲੈ ਰਹੀ ਹਨ। ਵਿਜੇ ਸਾਂਪਲਾ ਦੀ ਬਲੀ ਇਸ ਦੀ ਸਪਸ਼ਟ ਮਿਸਾਲ ਹੈ।

ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਸੈਲਿਬ੍ਰਿਟੀ ਲੀਡਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਦਾ ਨਾਂ ਅੱਗੇ ਆ ਰਿਹਾ ਸੀ, ਪਰ ਉਨ੍ਹਾਂ ਦਾ ਨਾਂ ਹਟਾ ਕੇ ਨਵਾਂ ਚਿਹਰਾ ਲੈ ਕੇ ਆਉਣਾ ਦੱਸਦਾ ਹੈ ਕਿ ਪਾਰਟੀ ਨੂੰ ਉਨ੍ਹਾਂ 'ਤੇ ਭਰੋਸਾ ਨਹੀਂ, ਕਿਉਂਕਿ ਉਨ੍ਹਾਂ ਹਲਕੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ। ਇਸ ਲਈ ਉਹ ਵੋਟਾਂ ਕਿਵੇਂ ਲੈਣਗੇ।