ਲੁਧਿਆਣਾ: ਪੰਜਾਬ ਦੇ ਵਿੱਚ ਕੋਰੋਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾਵਾਇਰਸ ਨਾਲ ਪੰਜ ਲੋਕ ਪੋਜ਼ਟਿਵ ਹਨ। ਐਸੇ ਹਲਾਤਾਂ 'ਚ ਹੁਣ ਫਾਇਰ ਬ੍ਰਿਗੇਡ ਨੇ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਸਵੱਛਤਾ ਲਈ ਕਮਾਂਨ ਸੰਭਾਲੀ ਹੈ। ਸੜਕਾਂ 'ਤੇ ਰਸਾਇਣਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਵਾਇਰਸ ਦੇ ਕੀਟਾਣੂਆਂ ਦਾ ਖਾਤਮਾ ਕੀਤਾ ਜਾ ਸਕੇ।


ਇਹ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਆਤੀਸ਼ ਰਾਏ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਲਈ 8 ਤੋਂ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸੜਕਾਂ ਨੂੰ ਵਿਸ਼ੇਸ਼ ਰਸਾਇਣ ਨਾਲ ਸਵੱਛ ਬਣਾਇਆ ਜਾ ਰਿਹਾ ਹੈ। ਲੁਧਿਆਣਾ ਇੱਕ ਵੱਡਾ ਸ਼ਹਿਰ ਹੈ, ਸਵੱਛ ਹੋਣ ਵਿੱਚ 5 ਤੋਂ 6 ਦਿਨ ਲੱਗਣਗੇ।