ਲੁਧਿਆਣਾ ਦਾ ਡੇਅਰੀ ਫਾਰਮਰ ਰਾਤੋ-ਰਾਤ ਬਣਿਆ ਕਰੋੜਪਤੀ
ਏਬੀਪੀ ਸਾਂਝਾ | 18 Nov 2019 10:43 AM (IST)
ਦੁੱਧ ਦਾ ਕੰਮ ਕਰਨ ਵਾਲੇ ਲੁਧਿਆਣਾ ਦੇ ਬੰਦੇ ਦੀ ਰਾਤੋ-ਰਾਤ ਕਿਸਮਤ ਚਮਕ ਗਈ। ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਛੋਟੇ ਜਿਹੇ ਡੇਅਰੀ ਫਾਰਮ ਦੇ ਮਾਲਕ ਅਮਨਦੀਪ ਸਿੰਘ ਨੇ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦੀ ਟਿਕਟ ਖਰੀਦੀ ਸੀ।
ਚੰਡੀਗੜ੍ਹ: ਦੁੱਧ ਦਾ ਕੰਮ ਕਰਨ ਵਾਲੇ ਲੁਧਿਆਣਾ ਦੇ ਬੰਦੇ ਦੀ ਰਾਤੋ-ਰਾਤ ਕਿਸਮਤ ਚਮਕ ਗਈ। ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਛੋਟੇ ਜਿਹੇ ਡੇਅਰੀ ਫਾਰਮ ਦੇ ਮਾਲਕ ਅਮਨਦੀਪ ਸਿੰਘ ਨੇ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦੀ ਟਿਕਟ ਖਰੀਦੀ ਸੀ। ਇਸ ਟਿਕਟ 'ਤੇ ਅਮਨਦੀਪ ਸਿੰਘ ਨੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਉਸ ਨੇ ਕਿਹਾ ਕਿ ਉਹ ਇਨਾਮੀ ਰਾਸ਼ੀ ਨਾਲ ਧੰਦੇ ਦਾ ਵਿਸਥਾਰ ਕਰਨਾ ਚਾਹੁੰਦਾ ਹੈ ਤੇ ਬਚੀ ਰਕਮ ਬੱਚਿਆਂ ਦੀ ਪੜ੍ਹਾਈ ’ਤੇ ਖ਼ਰਚ ਕਰੇਗਾ। ਇਨਾਮੀ ਰਾਸ਼ੀ ਲੈਣ ਲਈ ਵਿਭਾਗ ਕੋਲ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਤੇ ਅਧਿਕਾਰੀਆਂ ਨੇ ਉਸ ਨੂੰ ਇਨਾਮੀ ਰਾਸ਼ੀ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।