ਨਿੱਜੀ ਰੰਜ਼ਿਸ਼ ਕਰਕੇ ਪੁਲਿਸ ਮੁਲਾਜ਼ਮ ਤੇ ਉਸ ਦੇ ਪਰਿਵਾਰ ਨੇ ਕੁੱਟ-ਕੁੱਟ ਮਾਰਿਆ ਸਬ-ਇੰਸਪੈਕਟਰ
ਏਬੀਪੀ ਸਾਂਝਾ | 07 Jul 2019 09:16 PM (IST)
ਲੁਧਿਆਣਾ: ਜਲੰਧਰ ਬਾਈਪਾਸ ਨੇੜੇ ਅਮਨ ਨਗਰ ਵਿੱਚ ਪੁਰਾਣੀ ਰੰਜ਼ਿਸ਼ ਕਰਕੇ ਇੱਕ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਗੁਆਂਢੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਗੁਆਂਢੀ ਹੋਮ ਗਾਰਡ ਦਾ ਸੇਵਾ ਮੁਕਤ ਸਬ-ਇੰਸਪੈਕਟਰ ਸੀ।
ਪ੍ਰਤੀਕਾਤਮਕ ਤਸਵੀਰ
ਲੁਧਿਆਣਾ: ਜਲੰਧਰ ਬਾਈਪਾਸ ਨੇੜੇ ਅਮਨ ਨਗਰ ਵਿੱਚ ਪੁਰਾਣੀ ਰੰਜ਼ਿਸ਼ ਕਰਕੇ ਇੱਕ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਗੁਆਂਢੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਗੁਆਂਢੀ ਹੋਮ ਗਾਰਡ ਦਾ ਸੇਵਾ ਮੁਕਤ ਸਬ-ਇੰਸਪੈਕਟਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਰਿਟਾਇਰਡ ਪੁਲਿਸ ਮੁਲਾਜ਼ਮ ਪ੍ਰਿਤਪਾਲ ਆਪਣੀ ਬਲੈਰੋ ਗੱਡੀ ਲੈ ਕੇ ਆਇਆ ਸੀ, ਜੋ ਉਨ੍ਹਾਂ ਦੇ ਘਰ ਦੇ ਬਾਹਰ ਬਣੀ ਥੜੀ ਵਿਚਾਲੀ ਵੱਜੀ ਤੇ ਥੜੀ ਨੁਕਸਾਨੀ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰ ਮੁਲਜ਼ਮ ਉਨ੍ਹਾਂ ਦੇ ਘਰ ਬਾਹਰਲੀ ਥੜੀ ਨੂੰ ਨੁਕਸਾਨ ਪਹੁੰਚਾ ਚੁੱਕਿਆ ਸੀ। ਇਸ ਬਾਰੇ ਜਦੋਂ ਸੇਵਾ ਮੁਕਤ ਸਬ-ਇੰਸਪੈਕਟਰ ਲਾਲਧਾਰੀ ਯਾਦਵ ਨੇ ਇਤਰਾਜ਼ ਜਤਾਇਆ ਤਾਂ ਮੁਲਜ਼ਮ ਪ੍ਰਿਤਪਾਲ ਝਗੜਾ ਕਰਨ ਲੱਗ ਪਿਆ। ਇਸੇ ਦੌਰਾਨ ਮੁਲਜ਼ਮ ਲਾਲਧਾਰੀ ਯਾਦਵ ਨੂੰ ਖਿੱਚ ਕੇ ਆਪਣੇ ਘਰ ਅੰਦਰ ਲੈ ਗਿਆ ਤੇ ਉਸ ਨੂੰ ਬੰਦ ਦਰਵਾਜੇ ਅੰਦਰ ਕੁੱਟਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੇ ਵੀ ਕੁੱਟਮਾਰ ਵਿੱਚ ਉਸ ਦਾ ਸਾਥ ਦਿੱਤਾ। ਬੰਦ ਕਮਰੇ ਵਿੱਚ ਲਾਲਧਾਰੀ ਯਾਦਵ ਨੂੰ ਇਸ ਕਦਰ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ ਮੁਖਤਿਆਰ ਰਾਏ ਤੇ ਐਸਐਚਓ ਸਲੀਮ ਟਾਬਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।