ਲੁਧਿਆਣਵੀ ਸਰਵਜੋਤ ਨੇ ਗੱਡੇ 12ਵੀਂ 'ਚ ਝੰਡੇ, ਸੂਬੇ ਭਰ 'ਚੋਂ ਆਇਆ ਅੱਵਲ
ਏਬੀਪੀ ਸਾਂਝਾ | 11 May 2019 03:21 PM (IST)
ਸਰਵਜੋਤ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਤੇ ਮਾਪਿਆਂ ਸਿਰ ਬੰਨ੍ਹਿਆ। ਉਸ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਸੀ। ਅੱਗੇ ਜਾ ਕੇ ਉਹ MBA ਕਰਨਾ ਚਾਹੁੰਦਾ ਹੈ। ਬਾਰ੍ਹਵੀਂ ਜਮਾਤ ਵਿੱਚੋਂ ਸੂਬੇ ਭਰ 'ਚੋਂ ਅੱਵਲ ਆਉਣ ਵਾਲਾ ਸਰਵਜੋਤ ਇਕਲੌਤਾ ਲੜਕਾ ਹੈ।
ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ਨੀਵਾਰ ਬਾਰ੍ਹਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਕਾਮਰਸ ਸਟ੍ਰੀਮ ਵਿੱਚ ਲੁਧਿਆਣਾ ਦੇ ਸਰਵਜੋਤ ਸਿੰਘ ਬਾਂਸਲ ਨੇ ਸੂਬੇ ਭਰ ਵਿੱਚੋਂ ਟਾਪ ਕੀਤਾ ਹੈ। ਉਸ ਨੇ 450 ਵਿੱਚੋਂ 445 ਅੰਕ ਹਾਸਲ ਕੀਤੇ। ਸਰਵਜੋਤ ਲੁਧਿਆਣਾ ਦੇ ਸ਼ਾਲੀਮਾਰ ਮਾਡਲ ਸਕੂਲ ਦਾ ਵਿਦਿਆਰਥੀ ਹੈ। ਉਸ ਦੀ ਉਪਲਬਧੀ 'ਤੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨਾਲ ਢੋਲ ਵਜਾ ਕੇ ਜਸ਼ਨ ਮਨਾਇਆ। ਸਰਵਜੋਤ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਤੇ ਮਾਪਿਆਂ ਸਿਰ ਬੰਨ੍ਹਿਆ। ਉਸ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਸੀ। ਅੱਗੇ ਜਾ ਕੇ ਉਹ MBA ਕਰਨਾ ਚਾਹੁੰਦਾ ਹੈ। ਬਾਰ੍ਹਵੀਂ ਜਮਾਤ ਵਿੱਚੋਂ ਸੂਬੇ ਭਰ 'ਚੋਂ ਅੱਵਲ ਆਉਣ ਵਾਲਾ ਸਰਵਜੋਤ ਇਕਲੌਤਾ ਲੜਕਾ ਹੈ। ਬਾਕੀ ਵਿਸ਼ਿਆਂ ਦੀ ਪਹਿਲੀ ਥਾਂ 'ਤੇ ਕੁੜੀਆਂ ਨੇ ਕਬਜ਼ਾ ਕੀਤਾ ਹੈ। ਸਰਵਜੋਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਪੁੱਤਰ ਦੀ ਉਪਲੱਬਧੀ 'ਤੇ ਖ਼ੁਸ਼ੀ ਜ਼ਾਹਰ ਕੀਤੀ। ਸਕੂਲ ਦੇ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 36 ਸਾਲਾਂ ਬਾਅਦ ਉਨ੍ਹਾਂ ਦੇ ਸਕੂਲ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ।