ਲੁਧਿਆਣਾ: ਸ਼ਹਿਰ ਦੀ ਢੋਲੇਵਾਲ ਪੁਲ਼ ਨੇੜੇ ਲੰਘਦੀ ਰੇਲਵੇ ਲਾਇਨ ਤੇ ਦੇਰ ਸ਼ਾਮ ਰੇਲਗੱਡੀ ਹੇਠਾਂ ਆਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਵਿੱਚੋਂ ਇੱਕ ਦੀ ਪਛਾਣ ਚੰਦਰਭਾਨ ਵਜੋਂ ਕੀਤੀ ਗਈ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਇਹ ਵਿਅਕਤੀ ਰੇਲਵੇ ਲਾਇਨ ਪਾਰ ਕਰ ਰਹੇ ਸਨ ਕਿ ਅਚਾਨਕ ਗੱਡੀ ਆ ਗਈ ਜਿਸ ਨਾਲ ਇਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਲੁਧਿਆਣਾ: ਰੇਲਗੱਡੀ ਥੱਲੇ ਆਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ
abp sanjha | sanjhadigital | 04 Sep 2022 08:46 PM (IST)
ਇਹ ਵਿਅਕਤੀ ਰੇਲਵੇ ਲਾਇਨ ਪਾਰ ਕਰ ਰਹੇ ਸਨ ਕਿ ਅਚਾਨਕ ਗੱਡੀ ਆ ਗਈ ਜਿਸ ਨਾਲ ਇਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਫ਼ਾਇਲ ਫੋਟੋ