ਲੁਧਿਆਣਾ: ਲੁਧਿਆਣਾ ਦੇ ਚਿੜੀਆ ਘਰ ਵਿੱਚ ਦੋ ਨਵੇਂ ਮਹਿਮਾਨ ਆਏ ਹਨ ਯਾਨੀ ਦੋ ਸ਼ੇਰਨੀਆਂ।ਜਿਹਨਾਂ ਨੂੰ ਅੱਜ ਰਸਮੀ ਤੌਰ ਤੇ ਟਾਈਗਰ ਸਫਾਰੀ ਦੇ ਵਿੱਚ ਛੱਡਿਆ ਗਿਆ ਹੈ। ਇਨ੍ਹਾਂ ਚੋਂ ਇੱਕ ਦਾ ਨਾਂ ਏਂਜਲਾ ਹੈ ਜੋ ਬੈਂਗਲੁਰੂ ਦੀ ਹੈ। ਜਦੋਂ ਕਿ ਦੂਜੀ ਦਾ ਨਾਂ ਚਿਰਾਗ ਹੈ ਜੋ ਲੁਧਿਆਣਾ ਦੇ ਚਿੜੀਆਂ ਘਰ ਦੀ ਹੀ ਹੈ।
ਇਨ੍ਹਾਂ ਦੋਵਾਂ ਸ਼ੇਰਨੀਆਂ ਨੂੰ ਛੱਤਬੀੜ ਤੋਂ ਲੁਧਿਆਣਾ ਟਾਈਗਰ ਸਫਾਰੀ 'ਚ ਲਿਆਂਦਾ ਗਿਆ ਹੈ ਅਤੇ ਸੈਲਾਨੀਆਂ ਲਈ ਇਹ ਦੋਵੇਂ ਸ਼ੇਰਨੀਆਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
ਉਧਰ ਦੂਜੇ ਪਾਸੇ ਟਾਈਗਰ ਸਫਾਰੀ ਦੇ ਪ੍ਰਬੰਧਕ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਇੱਕ ਮੇਲ ਸ਼ੇਰ ਦੀ ਵੀ ਮੰਗ ਕੀਤੀ ਗਈ ਹੈ ਤਾਂ ਜੋ ਲੁਧਿਆਣਾ ਟਾਈਗਰ ਸਫਾਰੀ 'ਚ ਇੱਕ ਚੰਗੀ ਬ੍ਰੀਡ ਵੀ ਤਿਆਰ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ 1875 ਤੋਂ ਲੈ ਕੇ 1925 ਤੱਕ ਵੱਡੀ ਤਾਦਾਦ 'ਚ ਸ਼ੇਰਾਂ ਨੂੰ ਮਾਰ ਮੁਕਾਇਆ ਗਿਆ ਸੀ। 1972 ਦੇ ਵਿੱਚ ਰਸਮੀ ਤੌਰ ਤੇ ਇਨ੍ਹਾਂ ਨੂੰ ਮਾਰਨ ਤੇ ਪਾਬੰਦੀ ਲਾ ਦਿੱਤੀ ਗਈ। ਜਿਸ ਤੋਂ ਬਾਅਦ ਭਾਰਤੀ ਸ਼ੇਰਾਂ ਦੀ ਪ੍ਰਜਾਤੀ ਜੋ ਲੁਪਤ ਹੋਣ ਕੰਢੇ ਪੁੱਜ ਗਈ ਸੀ ਉਸ ਵਿੱਚ ਲਗਾਤਾਰ ਸੁਧਾਰ ਆਇਆ। ਇਨ੍ਹਾਂ ਦੀ ਗਿਣਤੀ ਮੁੜ ਤੋਂ 2018 'ਚ ਲੱਗਭਗ 30 ਹਜ਼ਾਰ ਦੇ ਨੇੜੇ ਪਹੁੰਚ ਗਈ।
ਟਾਈਗਰ ਸਫਾਰੀ ਲੁਧਿਆਣਾ 'ਚ ਦੋ ਨਵੇਂ ਮਹਿਮਾਨ, ਬਣੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ
ਏਬੀਪੀ ਸਾਂਝਾ
Updated at:
05 Feb 2020 08:09 PM (IST)
ਲੁਧਿਆਣਾ ਦੇ ਚਿੜੀਆ ਘਰ ਵਿੱਚ ਦੋ ਨਵੇਂ ਮਹਿਮਾਨ ਆਏ ਹਨ ਯਾਨੀ ਦੋ ਸ਼ੇਰਨੀਆਂ।ਜਿਹਨਾਂ ਨੂੰ ਅੱਜ ਰਸਮੀ ਤੌਰ ਤੇ ਟਾਈਗਰ ਸਫਾਰੀ ਦੇ ਵਿੱਚ ਛੱਡਿਆ ਗਿਆ ਹੈ। ਇਨ੍ਹਾਂ ਚੋਂ ਇੱਕ ਦਾ ਨਾਂ ਏਂਜਲਾ ਹੈ ਜੋ ਬੈਂਗਲੁਰੂ ਦੀ ਹੈ। ਜਦੋਂ ਕਿ ਦੂਜੀ ਦਾ ਨਾਂ ਚਿਰਾਗ ਹੈ ਜੋ ਲੁਧਿਆਣਾ ਦੇ ਚਿੜੀਆਂ ਘਰ ਦੀ ਹੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -