ਲੁਧਿਆਣਾ: ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਇਸ ਵਿੱਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਪਹਿਲਾਂ ਹੀ ਹਰਿਆਣਾ ਸਿਵਲ ਸਰਵਿਸਿਜ਼ (ਨਿਆਂਪਾਲਿਕਾ) ਦੀ ਪ੍ਰੀਖਿਆ ਵਿੱਚ ਦੂਸਰਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਖਰੜ ਦਾ ਸੰਗਮ ਕੌਸ਼ਲ ਦੂਜੇ ਅਤੇ ਸਮਰਾਲਾ ਦੀ ਹਰਲੀਨ ਕੌਰ ਦਾ ਤੀਜੇ ਸਥਾਨ 'ਤੇ ਰਹੀ।
ਲੁਧਿਆਣਾ ਦੀ ਮਨਦੀਪ ਕੌਰ ਨੇ 7 ਵਾਂ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਸਾਬਕਾ ਮੇਅਰ ਐਚਐਸ ਗੋਹਲਵੜੀਆ ਦੀ ਧੀ ਖੁਸ਼ਦੀਪ ਕੌਰ (ਓਬੀਸੀ ਸ਼੍ਰੇਣੀ ਵਿੱਚ ਤੀਜਾ) ਅਤੇ ਜਗਰਾਉਂ ਦੀ ਚਰਨਪ੍ਰੀਤ ਕੌਰ ਨੇ ਵੀ (ਓਬੀਸੀ ਸ਼੍ਰੇਣੀ ਵਿੱਚ) 9 ਵਾਂ ਸਥਾਨ ਪ੍ਰਾਪਤ ਕੀਤਾ ਹੈ। 75 ਸੀਟਾਂ ਲਈ ਹੋਈ ਪ੍ਰੀਖਿਆ ਵਿੱਚ 830 ਵਿਦਿਆਰਥੀਆਂ ਨੂੰ ਮੁੱਖ ਪ੍ਰੀਖਿਆ ਲਈ ਚੁਣਿਆ ਗਿਆ ਸੀ।
ਟੌਪਰ ਸ਼ਿਵਾਨੀ ਗਰਗ ਦੇ ਪਿਤਾ ਕ੍ਰਿਸ਼ਨਲਾਲ ਬਿਜ਼ਨਸਮੈਨ ਹਨ। ਸ਼ਿਵਾਨੀ ਨੇ ਪਟਿਆਲੇ ਤੋਂ ਲਾਅ ਕਰਨ ਤੋਂ ਬਾਅਦ ਇਸ ਪ੍ਰੀਖਿਆ ਦੀ ਤਿਆਰੀ ਕਰ ਲਈ ਸੀ।
Election Results 2024
(Source: ECI/ABP News/ABP Majha)
ਪੀਸੀਐਸ ਜੁਡੀਸ਼ੀਅਲ ਦੇ ਨਤੀਜਿਆਂ ਦਾ ਐਲਾਨ; ਲੁਧਿਆਣਾ ਦੀ ਸ਼ਿਵਾਨੀ ਗਰਗ ਟੌਪਰ
ਏਬੀਪੀ ਸਾਂਝਾ
Updated at:
15 Feb 2020 04:48 PM (IST)
ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਇਸ ਵਿੱਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
- - - - - - - - - Advertisement - - - - - - - - -