ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਵਿੱਚ ਵੱਧ ਰਹੇ ਲੰਪੀ ਸਕਿਨ ਵਾਇਰਸ (lumpy skin virus) ਨੂੰ ਰੋਕਣ ਲਈ ਐਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਉੱਚ ਪੱਧਰੀ ਮੀਟਿੰਗ (high-level meeting) ਸੱਦੀ ਸੀ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਲੰਪੀ ਸਕਿਨ ਵਾਇਰਸ ਸਬੰਧੀ ਮੀਟਿੰਗ ਹੋਈ ਹੈ ,ਜਿਸ ਜਿਸ ਵਿੱਚ ਪਸ਼ੂ ਵਿਭਾਗ ਨਾਲ ਸਬੰਧਤ ਸਾਰੇ ਅਧਿਕਾਰੀ ਪਹੁੰਚੇ। 

 


ਉਨ੍ਹਾਂ ਦੱਸਿਆ ਕਿ ਲੰਪੀ ਸਕਿਨ ਨੂੰ ਰੋਕਣ ਲਈ ਅੱਜ ਸਾਡੀ ਸਰਕਾਰ ਨੇ ਕੁੱਝ ਫੈਸਲੇ ਲਏ ਹਨ।  ਪੰਜਾਬ ਵਿੱਚ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਤਰਨਤਾਰਨ ਵਿੱਚ ਜ਼ਿਆਦਾ ਮਾਮਲੇ ਹਨ। ਇਸਦੇ ਲਈ ਕੋ  ਦਵਾਈ ਹੈ, ਇਸ ਨੂੰ ਵੱਡੀ ਮਾਤਰਾ ਵਿੱਚ ਆਰਡਰ ਕੀਤਾ ਗਿਆ ਹੈ। ਜੋ ਪਸ਼ੂ ਪਾਲਕ ਹਨ ,ਉਹ ਵੀ ਆਪਣੇ ਪਸ਼ੂ ਦੀ ਦੇਖਭਾਲ ਰੱਖਣ ਅਤੇ ਜੋ ਪਸ਼ੂ ਬਿਮਾਰ ਹੈ ,ਉਸ ਨੂੰ ਵੱਖਰਾ ਰੱਖਣਾ ਚਾਹੀਦਾ ਹੈ। 

 

ਭਗਵੰਤ ਮਾਨ ਨੇ ਕਿਹਾ ਕਿ ਸਾਡੀ ਕੇਂਦਰ ਨਾਲ ਗੱਲਬਾਤ ਹੋ ਰਹੀ ਹਾਂ, ਹਰ ਗੱਲ ਨੂੰ ਮੰਨਿਆ ਜਾਵੇਗਾ। ਪੰਜਾਬ ਦੀਆਂ ਸਾਰੀਆਂ ਸਰਹੱਦਾਂ ਤੋਂ ਕੋਈ ਵੀ ਪਸ਼ੂ ਪੰਜਾਬ ਨਹੀਂ ਆਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਪਸ਼ੂ ਮੇਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ਵਿਚ 3 ਮੰਤਰੀ ਅਤੇ ਯੂਨੀਵਰਸਿਟੀ ਦੇ ਅਧਿਕਾਰੀ  ਸ਼ਾਮਲ ਰਹਿਣਗੇ।

 

CM ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਇਹ ਬਿਮਾਰੀ ਘੱਟ ਰਹੀ ਹੈ, ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਅਤੇ ਅਫਵਾਹਾਂ ਦਾ ਸ਼ਿਕਾਰ ਨਾ ਹੋਣ। ਇਹ ਬਿਮਾਰੀ ਦੁੱਧ ਨਾਲ ਨਹੀਂ ਫੈਲਦੀ, ਦੁੱਧ ਉਬਾਲ ਕੇ ਪਿਓ ਤੇ ਕੱਚਾ ਨਾ ਪੀਓ।  ਉਨ੍ਹਾਂ ਦੱਸਿਆ ਕਿ ਲੰਪੀ ਸਕਿਨ ਨੂੰ ਰੋਕਣ ਲਈ ਲਗਭਗ 86000 ਖੁਰਾਕਾਂ ਦਾ ਆਰਡਰ ਦਿੱਤਾ ਗਿਆ ਹੈ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।