Punjab News: ਪੰਜਾਬ ਪੁਲਿਸ 'ਚ ਭਰਤੀ ਕੀਤੇ 560 ਸਬ ਇੰਸਪੈਕਟਰਾਂ ਨੂੰ ਲੈ ਕੇ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਇਸ ਭਰਤੀ ਵਿੱਚ ਸਿਰਫ਼ ਹਰਿਆਣਾ ਹੀ ਨਹੀਂ ਬਲਕਿ ਰਾਜਸਥਾਨ ਤੋਂ ਵੀ ਨੌਜਵਾਨਾ ਚੁਣੇ ਗਏ ਹਨ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੀਆਂ ਹਨ। ਇਸ ਮੁੱਦੇ ਉੱਤੇ ਜਵਾਬ ਦੇਣ ਦੀ ਥਾਂ ਮੁੱਖ ਮੰਤਰੀ ਨੇ ਉਲਟਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਹੀ ਸਵਾਲ ਪੁੱਛ ਲਿਆ ਕਿ ਪੰਜਾਬ ਦੀਆਂ ਬੱਸਾਂ ਉੱਤੇ ਰਾਜਸਥਾਨ ਦੀਆਂ ਬਾਡੀਆਂ ਕਿਉਂ ਲੱਗੀਆਂ ?


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਰਾਜਾ ਵੜਿੰਗ ਤਾਂ ਪੰਜਾਬ ਪੁਲਿਸ ਦੀ ਭਰਤੀ ਵਿੱਚ ਰਾਜਸਥਾਨ ਦੀ ਗੱਲ ਨਾ ਹੀ ਕਰੇ, ਕਿਉਂਕਿ ਕਾਂਗਰਸ ਦੇ ਰਾਜ ਵਿੱਚ (ਰਾਜਾ ਵੜਿੰਗ ਟ੍ਰਾਂਸਪੋਰਟ ਮੰਤਰੀ) ਪੰਜਾਬ ਦੀਆਂ ਬੱਸਾਂ ਉੱਤੇ ਰਾਜਸਥਾਨ ਦੀਆਂ ਬਾਡੀਆਂ ਲੱਗੀਆਂ ਹਨ, ਪੂਰੀ ਦੁਨੀਆ ਬੱਸਾਂ ਦੀਆਂ ਬਾਡੀਆਂ ਲਗਵਾਉਣ ਪੰਜਾਬ ਆਉਂਦੀ ਹੈ ਪਰ ਇਹ ਰਾਜਸਥਾਨ ਗਏ। ਮਾਨ ਨੇ ਕਿਹਾ ਕਿ ਇਨ੍ਹਾਂ ਦੇ ਪੈਸ ਲੁੱਟਣ ਦੇ ਤਰੀਕਿਆਂ ਦੀ ਵੀ ਤਾਰੀਫ਼ ਕਰਨੀ ਬਣਦੀ ਹੈ, ਪਰ ਇਨ੍ਹਾਂ ਵਿੱਚੋਂ ਕੋਈ ਨਹੀਂ ਬਖਸ਼ਿਆ ਜਾਵੇਗਾ।






ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਟਵੀਟ 'ਚ ਕਿਹਾ ਕਿ  - ਤੁਸੀਂ ਤਾਂ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਹਰਾ ਪੈਨ ਪੰਜਾਬੀਆਂ ਲਈ ਚੱਲੇਗਾ ਪਰ ਇਹ ਤਾਂ ਸਭ ਉਲਟ ਹੋ ਰਿਹਾ ਹੈ। ਇਸ ਸਬ ਇੰਸਪੈਕਟਰ ਲਿਸਟ ਵਿੱਚ 6 ਹਰਿਆਣਾ ਤੋਂ ਅਤੇ ਇੱਕ ਪੰਜਾਬੀ ਹੈ। ਇਹ ਦੱਸੋ ਕਿ ਇਸ ਨਾਲ ਪੰਜਾਬੀ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕਿਵੇਂ ਰੋਕਾਂਗੇ ਜੇਕਰ ਤੁਸੀ ਪੰਜਾਬ ਵਿੱਚ ਨੋਕਰੀਆਂ ਬਾਹਰ ਦੇ ਸੂਬੇ ਦੇ ਲੋਕਾਂ ਨੂੰ ਦੇਵੋਗੇ ਜਾਂ ਤੁਸੀਂ ਆਪਣੀ ਦੂਸਰੀ ਕਹੀ ਗੱਲ ਸਾਬਿਤ ਕਰ ਰਹੇ ਹੋ ਕਿ ਪੰਜਾਬ ਵਿੱਚ ਬਾਹਰ ਤੋਂ ਲੋਕ ਆ ਕੇ ਨੌਕਰੀ ਲਿਆ ਕਰਣਗੇ ? ਇਹ ਕਿਹੋ ਜਿਹਾ ਬਦਲਾਵ ਹੈ? 


ਜੇਕਰ ਦੇਖਿਆ ਜਾਵੇ ਤਾਂ 6 ਫੀਸਦ ਉਮੀਦਵਾਰਾਂ ਨੂੰ ਛੱਡ ਕੇ ਬਾਕੀ 94 ਫੀਸਦ ਭਰਤੀ ਹੋਏ ਨੌਜਵਾਨ ਪੰਜਾਬ ਦੇ ਹਨ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਕਿਉਂਕਿ ਬੀਤੇ ਦਿਨ ਤੋਂ ਵਿਰੋਧੀ ਧਿਰਾਂ ਪੰਜਾਬ ਸਰਕਾਰ 'ਤੇ ਲਗਾਤਾਰ ਸਵਾਲ ਖੜੀਆਂ ਕਰ ਰਹੀਆਂ ਹਨ। ਕਿ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ। ਦਰਅਸਲ ਦੋ ਦਿਨਾਂ ਤੋਂ ਪੰਜਾਬ ਵਿੱਚ ਵਿਰੋਧੀ ਧਿਰਾਂ ਇੱਕ ਲੈਟਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੀਆਂ ਹਨ ਕਿ ਮਾਨਸਾ ਜਿਲ੍ਹੇ ਵਿੱਚ ਭਰਤੀ ਹੋਏ 7 ਨੌਜਵਾਨਾਂ ਵਿਚੋਂ 6 ਹਰਿਆਣਾ ਦੇ ਹਨ। ਇਸ ਨੂੰ ਲੈ ਕੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੱਤਰ ਸਿਰਫ਼ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਸਬ-ਇੰਸਪੈਕਟਰਾਂ ਨਾਲ ਸਬੰਧਤ ਹੈ