ਮਾਛੀਵਾੜਾ ਸਾਹਿਬ: ਨੇੜਲੇ ਪਿੰਡ ਮਾਣੇਵਾਲ ਵਿਖੇ ਅੱਜ ਦੇਰ ਸ਼ਾਮ 5 ਬੱਚਿਆਂ ਦੀ ਮਾਂ ਬਲਜੀਤ ਕੌਰ (38) ਨੇ ਘਰ ਵਿਚ ਹੀ ਪੱਖੇ ਨਾਲ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਬਲਜੀਤ ਕੌਰ ਨੇ ਘਰ ਦੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਲਈ ਅਤੇ ਕੁਰਸੀ ਰੱਖ ਕੇ ਪੱਖੇ ਨਾਲ ਚੁੰਨੀ ਦਾ ਫਾਹਾ ਬਣਾ ਕੇ ਆਤਮਹੱਤਿਆ ਕਰ ਲਈ।


ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਸਦੀ ਇਕ ਲੜਕੀ ਨੇ ਜਦੋਂ ਦੇਖਿਆ ਕਿ ਮਾਂ ਨੇ ਅੰਦਰੋਂ ਕੁੰਡੀ ਲਾ ਲਈ ਹੈ ਤਾਂ ਉਸਨੇ ਕਾਫ਼ੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਨਾ ਖੁੱਲ੍ਹਣ ਤੇ ਜਦ ਖਿੜਕੀ ਖੋਲ੍ਹੀ ਤਾਂ ਉਸ ਨੇ ਆਪਣੀ ਮਾਂ ਦੀ ਲਾਸ਼ ਪੱਖੇ ਨਾਲ ਲਟਕ ਹੋਈ ਦੇਖੀ। ਬੜੀ ਮੁਸ਼ਕਿਲ ਨਾਲ ਦਰਵਾਜ਼ਾ ਖੁੱਲ੍ਹਣ 'ਤੇ ਜਦੋਂ ਬਲਜੀਤ ਕੌਰ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ਬਲਜੀਤ ਕੌਰ ਦੀਆਂ 4 ਲੜਕੀਆਂ ਅਤੇ ਛੋਟਾ 3 ਸਾਲ ਦਾ ਲੜਕਾ ਹੈ ਅਤੇ ਉਹ 2 ਸਾਲਾਂ ਤੋਂ ਆਪਣੇ ਪਿਤਾ ਨਾਲ ਪੇਕੇ ਘਰ ਪਿੰਡ ਮਾਣੇਵਾਲ ਵਿਖੇ ਰਹਿ ਰਹੀ ਹੈ।


ਮ੍ਰਿਤਕ ਬਲਜੀਤ ਕੌਰ ਦਾ ਪੰਚਾਇਤੀ ਤੌਰ 'ਤੇ ਤਲਾਕ ਹੋਇਆ ਸੀ ਬਲਜੀਤ ਕੌਰ ਦਾ ਵਿਆਹ ਨੇੜਲੇ ਪਿੰਡ ਬੁੱਲੋਵਾਲ ਵਿਖੇ ਹੋਇਆ ਸੀ ਅਤੇ ਸਹੁਰੇ ਘਰ ਵਿਚ ਘਰੇਲੂ ਕਲੇਸ਼ ਕਾਰਨ ਉਸਦਾ ਪਤੀ ਨਾਲ ਪੰਚਾਇਤੀ ਤੌਰ 'ਤੇ ਤਲਾਕ ਹੋਇਆ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਦੇ ਪਤੀ ਊਧਮ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੀਆਂ ਧੀਆਂ ਅਨੁਸਾਰ ਉਹ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਹੀ ਸੀ। ਮ੍ਰਿਤਕਾ ਬਲਜੀਤ ਕੌਰ ਦਾ ਪਿਤਾ ਜੋਗਿੰਦਰ ਸਿੰਘ ਕਿਸੇ ਘਰੇਲੂ ਕੰਮ ਲਈ ਪਟਿਆਲੇ ਗਿਆ ਹੋਇਆ ਸੀ, ਜਿਸ ਨੂੰ ਘਰ ਵਿਚ ਵਾਪਰੀ ਮੰਦਭਾਗੀ ਘਟਨਾ ਸਬੰਧੀ ਸਚਿਤ ਕਰ ਦਿੱਤਾ ਗਿਆ ਹੈ।


ਸੂਚਨਾ ਮਿਲਦਿਆਂ ਹੀ ਥਾਣਾ ਮਾਛੀਵਾੜਾ ਮੁਖੀ ਵਿਜੇ ਕੁਮਾਰ ਮੌਕ 'ਤੇ ਪਹੁੰਚੇ, ਜਿਨ੍ਹਾਂ ਨੇ ਮ੍ਰਿਤਕਾ ਦੇ ਕਮਰੇ ਦੀ ਤਲਾਸ਼ੀ ਲਈ ਪਰ ਇਥੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ, ਜਿਸ ਤੋਂ ਆਤਮ-ਹੱਤਿਆ ਦੇ ਕਾਰਨਾਂ ਸਬੰਧੀ ਸਪੱਸ਼ਟ  ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਲਈ ਹੈ ਅਤੇ  ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਬੱਚਿ ਅਮਲ ਵਿਚ ਲਿਆਂਦੀ ਜਾਵੇਗੀ।