ਚੰਡੀਗੜ੍ਹ: ਕੁਝ ਦਿਨ ਪਹਿਲਾਂ ਗ੍ਰਿਫਤਾਰ ਹੋਏ ਪੰਜਾਬ ਦੇ ਆਈਐੱਸ ਸੰਜੇ ਪੋਪਲੀ ਦੇ ਬੇਟੇ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਹੈ। ਦਸ ਦਈਏ ਕਿ ਵਿਜੀਲੈਂਸ ਨੇ ਪਿਛਲੇ ਹਫ਼ਤੇ 3.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਆਈਐੱਸ ਸੰਜੇ ਪੋਪਲੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਅੱਜ ਵਿਜੀਲੈਂਸ ਦੀ ਟੀਮ ਜਾਂਚ ਲਈ ਆਈਏਐਸ ਅਧਿਕਾਰੀ ਨੂੰ ਉਸ ਦੇ ਘਰ ਲੈ ਗਈ। ਫਿਰ ਉਪਰਲੀ ਮੰਜ਼ਿਲ 'ਤੇ ਪੋਪਲੀ ਦੇ ਬੇਟੇ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ। ਚੰਡੀਗੜ੍ਹ ਪੁਲੀਸ ਵੀ ਸੈਕਟਰ-11 ਵਿੱਚ ਵਿਜੀਲੈਂਸ ਟੀਮ ਦੇ ਨਾਲ ਮੌਜੂਦ ਸੀ।
20 ਜੂਨ ਨੂੰ ਵਿਜਿਲੈਂਸ ਵਿਭਾਗ ਨੇ ਆਈਏਐਸ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਆਰੋਪਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹਨਾਂ 'ਤੇ ਸੀਵਰੇਜ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲਗੇ ਹਨ।ਉਨ੍ਹਾਂ ਦੀ ਇਕ ਰਿਕਾਰਡਿੰਗ ਸਾਹਮਣੇ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਸੈਕਟਰ-11 ਚੰਡੀਗੜ੍ਹ ਸਥਿਤ ਕੋਠੀ ’ਤੇ ਛਾਪੇਮਾਰੀ ਕੀਤੀ ਹੈ। । ਟੀਮ ਨੂੰ ਕੋਠੀ ਵਿੱਚ ਤਲਾਸ਼ੀ ਦੌਰਾਨ ਵੱਖ-ਵੱਖ ਪਿਸਤੌਲਾਂ ਦੇ 73 ਕਾਰਤੂਸ ਮਿਲੇ। ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀ ਸ਼ਿਕਾਇਤ 'ਤੇ ਸੰਜੇ ਪੋਪਲੀ ਵਿਰੁੱਧ ਸੈਕਟਰ-11 ਥਾਣੇ ਵਿਚ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੋਹਾਲੀ ਫੇਜ਼-1 ਸਥਿਤ ਵਿਜੀਲੈਂਸ ਬਿਊਰੋ ਦੀ ਟੀਮ ਸੰਜੇ ਪੋਪਲੀ ਦੀ ਕੋਠੀ ਨੰਬਰ 520, ਸੈਕਟਰ 11ਏ, ਚੰਡੀਗੜ੍ਹ ਵਿਖੇ ਪਹੁੰਚੀ। ਤਲਾਸ਼ੀ ਦੌਰਾਨ 7.65 ਐਮ.ਐਮ ਦੇ 41 ਕਾਰਤੂਸ, 32 ਬੋਰ ਦੇ 2 ਕਾਰਤੂਸ ਤੇ .22 ਬੋਰ ਦੇ 30 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਸੰਜੇ ਪੋਪਲੀ ਦੀ ਸ਼ਿਕਾਇਤ 'ਤੇ ਮਿਆਰ ਤੋਂ ਵੱਧ ਕਾਰਤੂਸ ਹੋਣ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ । ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੂੰ ਪੋਪਲੀ ਦੇ ਘਰੋਂ ਕਈ ਹਥਿਆਰ ਵੀ ਮਿਲੇ । ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਮਿਲੇ ਹਥਿਆਰ ਲਾਇਸੈਂਸੀ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ ਸੰਜੇ ਪੋਪਲੀ ਨੂੰ ਨਵਾਂਸ਼ਹਿਰ, ਪੰਜਾਬ ਵਿੱਚ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਟੈਂਡਰਾਂ ਨੂੰ ਕਲੀਅਰ ਕਰਨ ਲਈ ਇੱਕ ਪ੍ਰਤੀਸ਼ਤ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੋਪਲੀ ਦੇ ਨਾਲ ਉਸ ਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਨੇ ਪੋਪਲੀ ਨੂੰ ਚੰਡੀਗੜ੍ਹ ਅਤੇ ਸੰਦੀਪ ਵਤਸ ਨੂੰ ਜਲੰਧਰ ਤੋਂ ਕਾਬੂ ਕੀਤਾ ਸੀ।