ਅਕਾਲੀ ਦਲ ਵੱਲੋਂ ਬੀਜੇਪੀ ਨਾਲ ਗਠਜੋੜ ਤਹਿਤ ਹੁਣ ਆਪਣੇ ਹਿੱਸੇ ਦੀਆਂ ਦੋ ਸੀਟਾਂ ਐਲਾਣਨੀਆਂ ਹੀ ਬਾਕੀ ਰਹਿ ਗਈਆਂ ਹਨ। ਫ਼ਿਰੋਜ਼ਪੁਰ ਤੇ ਬਠਿੰਡਾ ਤੋਂ ਕ੍ਰਮਵਾਰ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੇ ਖੜ੍ਹੇ ਹੋਣ ਦੀਆਂ ਚਰਚਾਵਾਂ ਹਨ, ਪਰ ਅਕਾਲੀ ਦਲ ਨੇ ਹਾਲੇ ਤਕ ਕਿਸੇ ਵੀ ਹਲਕੇ 'ਤੇ ਮੁਹਰ ਨਹੀਂ ਲਾਈ।
ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਤੋਂ ਇਲਾਵਾ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ, ਪੀਡੀਏ ਦੇ ਸਾਂਝੇ ਉਮੀਦਵਾਰ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਬੈਂਸ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਲਈ ਹਾਲੇ ਤਕ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ।
ਅਕਾਲੀ ਦਲ ਹੁਣ ਤਕ ਆਪਣੇ ਅੱਠ ਉਮੀਦਵਾਰ ਐਲਾਨ ਚੁੱਕਿਆ ਹੈ, ਜਦਕਿ ਬੀਜੇਪੀ ਨੇ ਆਪਣੇ ਹਿੱਸੇ ਦਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ। ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ-
- ਖਡੂਰ ਸਾਹਿਬ - ਬੀਬੀ ਜਗੀਰ ਕੌਰ
- ਜਲੰਧਰ (ਰਾਖਵਾਂ) - ਚਰਨਜੀਤ ਸਿੰਘ ਅਟਵਾਲ
- ਸ੍ਰੀ ਅਨੰਦਪੁਰ ਸਾਹਿਬ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
- ਪਟਿਆਲਾ - ਸੁਰਜੀਤ ਸਿੰਘ ਰੱਖੜਾ
- ਸ੍ਰੀ ਫ਼ਤਹਿਗੜ੍ਹ ਸਾਹਿਬ - ਦਰਬਾਰਾ ਸਿੰਘ ਗੁਰੂ
- ਸੰਗਰੂਰ - ਪਰਮਿੰਦਰ ਸਿੰਘ ਢੀਂਡਸਾ
- ਫ਼ਰੀਦਕੋਟ - ਗੁਲਜ਼ਾਰ ਸਿੰਘ ਰਣੀਕੇ
- ਲੁਧਿਆਣਾ - ਮਹੇਸ਼ ਇੰਦਰ ਗਰੇਵਾਲ
ਦੇਸ਼ ਵਿੱਚ 11 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿੱਚ ਸੱਤਵੇਂ ਤੇ ਆਖ਼ਰੀ ਗੇੜ ਦੌਰਾਨ 19 ਮਈ ਨੂੰ ਮੱਤਦਾਨ ਹੋਵੇਗਾ ਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।